ਬੁੱਝੋ ਤਾਂ ਜ਼ਰਾ ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਸੰਗੀਤ ਦਾ ਵੱਡਾ ਨਾਮ

By  Aaseen Khan September 14th 2019 01:43 PM

ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨਾ ਅੱਜ ਕੱਲ੍ਹ ਆਮ ਜਿਹੀ ਗੱਲ ਹੋ ਚੁੱਕੀ ਹੈ। ਆਮ ਤੋਂ ਲੈ ਕੇ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰੇ ਵੀ ਹਰ ਰੋਜ਼ ਹੀ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨੋ ਪਿੱਛੇ ਨਹੀਂ ਰਹਿੰਦੇ ਹਨ। ਤਸਵੀਰ 'ਚ ਨਜ਼ਰ ਆ ਰਿਹਾ ਹੈ ਇਹ ਗੋਲੂ ਮੋਲੂ ਜਿਹਾ ਪਿਆਰਾ ਬੱਚਾ ਵੀ ਸੰਗੀਤ ਦੀ ਦੁਨੀਆਂ ਦਾ ਅੱਜ ਵੱਡਾ ਨਾਮ ਹੈ। ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਨੇ ਸੁੱਖੀ ਜਿਹੜੇ ਆਪਣੇ ਬੈਂਡ ਦੇ ਨਾਮ ਮਿਊਜ਼ਿਕਲ ਡੌਕਟਰਜ਼ ਦੇ ਨਾਮ ਨਾਲ ਵੀ ਪਹਿਚਾਣੇ ਜਾਂਦੇ ਹਨ।

 

View this post on Instagram

 

Thnku fo the Birthday wishes everyone.. ❤❤

A post shared by Sukhe Muzical Doctorz (ਡੌਕਟਰਜ) (@sukhemuziicaldoctorz) on Sep 13, 2019 at 8:19am PDT

ਸੁੱਖੀ ਨੇ ਇਹ ਤਸਵੀਰ ਆਪਣੇ ਜਨਮਦਿਨ ਯਾਨੀ 13 ਸਤੰਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਜਨਮਦਿਨ ਦੀਆਂ ਵਧਾਈਆਂ ਦੇਣ ਵਾਲੇ ਫੈਨਸ ਅਤੇ ਦੋਸਤਾਂ ਨੂੰ ਧੰਨਵਾਦ ਆਖਿਆ ਹੈ। ਸੁੱਖੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਹੋਰ ਵੇਖੋ : ਫ਼ਿਲਮਾਂ 'ਚ ਬਿਹਤਰੀਨ ਕਿਰਦਾਰਾਂ ਲਈ ਜਾਣੀ ਜਾਂਦੀ ਸਿਮੀ ਚਾਹਲ ਇਸ ਸਖ਼ਸ਼ ਤੋਂ ਸਿੱਖਦੀ ਹੈ ਸਾਰੀਆਂ ਚੰਗੀਆਂ ਗੱਲਾਂ

 

View this post on Instagram

 

?? or ?? ?

A post shared by Sukhe Muzical Doctorz (ਡੌਕਟਰਜ) (@sukhemuziicaldoctorz) on Jul 10, 2019 at 6:02am PDT

ਸੁੱਖੀ ਵੱਲੋਂ ਦਿੱਤੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਗੀਤ ਹਨ ਜਿੰਨ੍ਹਾਂ ਨੇ ਸੁੱਖੀ ਦਾ ਨਾਮ ਦੁਨੀਆਂ ‘ਚ ਚਮਕਾਇਆ। ਇਹਨਾਂ ਗੀਤਾਂ ‘ਚ ‘ਸਨਾਈਪਰ’, ‘ਸੁਸਾਈਡ’, ‘ਜੈਗੂਆਰ’, ‘ਕੁੜੀਏ ਸਨੈਪਚੈਟ ਵਾਲੀਏ’, ‘ਆਲ ਬਲੈਕ’,’ਕੋਕਾ’ ਅਤੇ ‘ਸੁਪਰਸਟਾਰ’ ਸਮੇਤ ਵਰਗੇ ਕਈ ਗੀਤ ਸ਼ਾਮਿਲ ਹਨ। ਆਪਣੇ ਗੀਤਾਂ ਨੂੰ ਅਵਾਜ਼ ਦੇਣ ਦੇ ਨਾਲ ਨਾਲ ਸੁੱਖੀ ਨੇ ਆਪਣੇ ਸੰਗੀਤ ਨਾਲ ਵੀ ਕਈ ਗੀਤਾਂ ਨੂੰ ਹਿੱਟ ਕਰਨ ‘ਚ ਯੋਗਦਾਨ ਪਾਇਆ ਹੈ।

Related Post