ਸੁਖਜਿੰਦਰ ਸ਼ੇਰਾ ਨੂੰ ਇਹ ਸ਼ਖਸ ਲੈ ਕੇ ਆਇਆ ਸੀ ਪੰਜਾਬੀ ਫ਼ਿਲਮਾਂ ਵਿੱਚ 

By  Rupinder Kaler April 22nd 2019 04:01 PM

ਪਾਲੀਵੁੱਡ ਫ਼ਿਲਮਾਂ ਦੀ ਗੱਲ ਹੋਵੇ ਤਾਂ ਸੁਖਜਿੰਦਰ ਸ਼ੇਰਾ ਦਾ ਨਾਂਅ ਨਾ ਆਵੇ, ਇਹ ਕਦੇ ਹੋ ਨਹੀਂ ਸਕਦਾ ਕਿਉਂਕਿ ਸੁਖਜਿੰਦਰ ਸ਼ੇਰਾ ਜਿੱਥੇ ਇੱਕ ਵਧੀਆ ਅਦਾਕਾਰ ਹੈ ਉੱਥੇ ਉਹ ਵਧੀਆ ਡਾਇਰੈਕਟਰ ਵੀ ਹੈ । ਲੁਧਿਆਣਾ ਦੇ ਪਿੰਡ ਮਲਕ ਦਾ ਰਹਿਣ ਵਾਲਾ ਸੁਖਜਿੰਦਰ ਸ਼ੇਰਾ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਫ਼ਿਲਮਾਂ ਵਿੱਚ ਵਰਿੰਦਰ ਲੈ ਕੇ ਆਏ ਸਨ ।

Sukhjinder Shera Sukhjinder Shera

ਸ਼ੇਰਾ ਮੁਤਾਬਿਕ 1984 ਉਹਨਾਂ ਦੀ ਪਹਿਲੀ ਮੁਲਾਕਾਤ ਸਵਰਗੀ ਵਰਿੰਦਰ ਨਾਲ ਹੋਈ, ਇਹ ਮੁਲਾਕਾਤ ਗੂੜ੍ਹੀ ਦੋਸਤੀ ਵਿੱਚ ਬਦਲ ਗਈ। ਵਰਿੰਦਰ ਨੇ ਹੀ ਸ਼ੇਰਾ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਪਹਿਲਾ ਮੌਕਾ ਦਿੱਤਾ ਹੈ । ਫ਼ਿਲਮ 'ਯਾਰੀ ਜੱਟ ਦੀ' ਵਿੱਚ ਸ਼ੇਰਾ ਪਹਿਲੀ ਵਾਰ ਵੱਡੇ ਪਰਦੇ 'ਤੇ ਦਿਖਾਈ ਦਿੱਤੇ । ਵਰਿੰਦਰ ਨੇ ਸ਼ੇਰਾ ਦੀਆਂ ਕੁਝ ਤਸਵੀਰਾਂ ਧਰਮਿੰਦਰ ਨਾਲ ਦੇਖੀਆਂ ਸਨ ਜਿਸ ਤੋਂ ਬਾਅਦ ਵਰਿੰਦਰ ਨੇ ਯਾਰੀ ਜੱਟ ਦੀ ਵਿੱਚ ਸ਼ੇਰਾ ਨੂੰ ਰੋਲ ਦਿੱਤਾ ਸੀ ।

https://www.youtube.com/watch?v=Kidx6rnvDlQ

ਲੋਕਾਂ ਵੱਲੋਂ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ  ਦੀ ਕਹਾਣੀ ਵੀ ਸ਼ੇਰਾ ਨੇ ਲਿਖੀ ਸੀ । ਵਰਿੰਦਰ ਨਾਲ  ਸ਼ੇਰਾ ਨੇ ਲਗਭਗ ਪੰਜ ਸਾਲ ਇੱਕਠੇ ਕੰਮ ਕੀਤਾ ਪਰ ਫ਼ਿਲਮ 'ਜੱਟ ਤੇ ਜ਼ਮੀਨ' ਉਸਦੀ ਆਖਰੀ ਫਿਲਮ ਹੋ ਨਿਬੜੀ।

https://www.youtube.com/watch?v=U9Co0J0W_1g

ਸ਼ੇਰਾ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਜੱਟ ਤੇ ਜ਼ਮੀਨ, ਜ਼ੋਰ ਜੱਟ ਦਾ, ਉੱਚਾ ਪਿੰਡ, ਸਿਰ ਧੜ ਦੀ ਬਾਜ਼ੀ ਫ਼ਿਲਮਾਂ ਹਨ ।ਇਸ ਤੋਂ ਇਲਾਵਾ ਯਾਰੀ ਜੱਟ ਦੀ, ਪਗੜੀ ਸੰਭਾਲ ਜੱਟਾ, ਧਰਮ ਜੱਟ ਦਾ, ਜੰਗੀਰਾ, ਕਤਲੇਆਮ, ਹਥਿਆਰ, ਗੈਰਤ, ਜੰਗੀਰਾ ਫ਼ਿਲਮਾਂ ਵੀ ਕਾਫੀ ਹਿੱਟ ਰਹੀਆਂ ।

Related Post