ਗਾਇਕ ਸੁਖਵਿੰਦਰ ਸਿੰਘ ਦਾ ਹੈ ਅੱਜ ਜਨਮ ਦਿਨ, ਅੰਮ੍ਰਿਤਸਰ ਦੇ ਰਹਿਣ ਵਾਲ ਸੁਖਵਿੰਦਰ ਨੇ ਆਪਣੀ ਆਵਾਜ਼ ਦੇ ਦਮ ’ਤੇ ਬਾਲੀਵੁੱਡ ’ਚ ਬਣਾਈ ਖ਼ਾਸ ਜਗ੍ਹਾ

By  Rupinder Kaler July 18th 2020 10:32 AM

ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਣੀ ਗਾਇਕੀ ਨਾਲ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਨਾਉਣ ਵਾਲੇ ਗਾਇਕ ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ । ਸਿਰਫ 8 ਸਾਲਾਂ ਦੀ ਉਮਰ ਵਿੱਚ ਹੀ ਸੁਖਵਿੰਦਰ ਨੇ ਸਟੇਜ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ ।

https://www.instagram.com/p/B_-Cd_BFTdU/

13 ਸਾਲਾਂ ਦੀ ਉਮਰ ਵਿੱਚ ਸੁਖਵਿੰਦਰ ਨੇ ਗਾਇਕ ਮਲਕੀਤ ਸਿੰਘ ਦਾ ਗਾਣਾ ਤੂਤਕ ਤੂਤਕ ਤੂਤੀਆ ਕੰਪੋਜ਼ ਕੀਤਾ ਸੀ । ਗਾਉਣ ਤੋਂ ਇਲਾਵਾ ਸੁਖਵਿੰਦਰ ਨੇ ਬਤੌਰ ਕੰਪੋਜ਼ਰ ਬਾਲੀਵੁੱਡ ਵਿੱਚ ਕੰਮ ਕੀਤਾ ਹੈ । ਸੁਖਵਿੰਦਰ ਨੇ ਸਭ ਤੋਂ ਪਹਿਲਾਂ ਸਟੇਜ ਤੇ ਲਤਾ ਮੰਗੇਸ਼ਕਰ ਦੇ ਸਾਹਮਣੇ ਸਾਰੇਗਾਮਾਪਾ ਵਿੱਚ ਗਾਇਆ ਸੀ । ਬਾਲੀਵੁੱਡ ਵਿੱਚ ਸੁਖਵਿੰਦਰ ਨੂੰ ਫ਼ਿਲਮ ਕਰਮਾ ਨਾਲ ਬਰੇਕ ਮਿਲਿਆ ਸੀ ।

https://www.instagram.com/p/B_qNlnHleKm/

ਉਹਨਾਂ ਨੇ ਏ ਆਰ ਰਹਿਮਾਨ ਦੇ ਸੰਗੀਤ ਦੇ ਕਈ ਗਾਣਿਆਂ ਨੂੰ ਆਪਣੀ ਆਵਾਜ਼ ਦਿੱਤੀ ਤੇ ਉਹ ਬਾਲੀਵੁੱਡ ਦੇ ਹਿੱਟ ਗਾਇਕ ਬਣ ਗਏ । ਫ਼ਿਲਮ ਸਲੱਮਡੌਗ ਮਿਲੇਨੀਅਰ ਦਾ ਗਾਣਾ ਜੈ ਹੋ ਸੁਖਵਿੰਦਰ ਨੇ ਗਾਇਆ ਸੀ । ਇਸ ਗਾਣੇ ਨੂੰ ਆਸਕਰ ਨਾਲ ਨਿਵਾਜਿਆ ਗਿਆ ਸੀ ।

https://www.instagram.com/p/B9igJeTlX-D/

ਪਰ ਸੁਖਵਿੰਦਰ ਇਹ ਅਵਾਰਡ ਲੈਣ ਨਹੀਂ ਸਨ ਗਏ । ਜਿਸ ਦੀ ਕਾਫੀ ਚਰਚਾ ਰਹੀ ਸੀ । ਸੁਖਵਿੰਦਰ ਨੇ ਦਿਲ ਸੇ ਤੋਂ ਇਲਾਵਾ ਤਾਲ, 1947 ਅਰਥ, ਦਾਗ, ਜਾਨਵਰ, ਤੇਰੇ ਨਾਮ, ਅਪਨਾ ਸਪਨਾ ਮਨੀ ਮਨੀ, ਮੁਸਾਫ਼ਿਰ, ਚੱਕ ਦੇ ਇੰਡੀਆ ਸਮੇਤ ਕਈ ਫ਼ਿਲਮਾਂ ਦੇ ਗਾਣੇ ਗਾਏ । ਉਹਨਾਂ ਦੇ ਜ਼ਿਆਦਾਤਰ ਗਾਣੇ ਹਿੱਟ ਰਹੇ ।

https://www.instagram.com/p/B7YLBw7luaA/

Related Post