ਸੁਕਸ਼ਿੰਦਰ ਸ਼ਿੰਦਾ ਦਾ ਗੀਤ ਹੋਇਆ ਜਾਰੀ

By  PTC Buzz November 17th 2017 06:45 AM -- Updated: November 17th 2017 06:46 AM

ਬੇਹੱਦ ਪ੍ਰਤਿਭਾਵਾਨ ਤੇ ਸੁਰੀਲੇ ਕਲਾਕਾਰ ਸੁਕਸ਼ਿੰਦਰ ਸ਼ਿੰਦਾ ਸਮੇਂ ਸਮੇਂ ਤੇ ਆਪਣੇ ਫੈਨਸ ਦੇ ਲਈ ਕੁਝ ਨਾਂ ਕੁਝ ਨਵਾਂ ਤੇ ਅਲੱਗ ਲੈ ਕੇ ਆਉਂਦੇ ਹੀ ਰਹਿੰਦੇ ਨੇ |

ਆਪਣੀ ਕਮਾਲ ਦੀ ਗਾਇਕੀ ਤੇ ਮਿਊਜ਼ਿਕ ਸ਼ੈਲੀ ਦੇ ਨਾਲ ਉਨ੍ਹਾਂ ਨੇ ਹਰ ਵਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਘੈਂਟ ਪ੍ਰੋਜੈਕਟ ਹੀ ਦਿੱਤਾ ਹੈ | ਤੇ ਅੱਜ ਇਕ ਵਾਰ ਫਿਰ ਤੋਂ ਸੁਕਸ਼ਿੰਦਰ ਸ਼ਿੰਦਾ (Sukshinder Shinda) ਦਾ ਗੀਤ ਰਿਲੀਜ਼ ਹੋ ਗਿਆ ਹੈ ਜਿਸਦਾ ਨਾਂ ਹੈ “ਤੇਰੇ ਨਾਲ ਸਾਹ ਚਲਦੇ (Tere Naal Saah Chalde)” ਗੀਤ ਦੇ ਨਾਂ ਤੋਂ ਤੁਸੀਂ ਸੋਚ ਰਹੇ ਹੋਵੋਂਗੇ ਕਿ ਗੀਤ ਰੋਮਾਂਟਿਕ ਜਾਂ ਫਿਰ ਉਦਾਸ ਹੋਏਗਾ, ਪਰ ਜਨਾਬ ਤੁਸੀਂ ਸਾਰਿਆਂ ਦੀ ਇਸ ਗ਼ਲਤਫ਼ਹਿਮੀ ਨੂੰ ਦੂਰ ਕਰਦੇ ਹੋਏ ਦੱਸ ਦਈਏ ਕਿ ਇਹ ਇਕ ਧਮਕਾਂ ਪਾਉਣ ਵਾਲਾ ਗੀਤ ਹੈ | ਇਸ ਕਰਕੇ ਹੈਰਾਨ ਨਾਂ ਹੋਵੋ, ਵੇਖੋ ਇਸ ਗੀਤ ਦਾ PTC ਪ੍ਰੀਮੀਅਰ ਅੱਜ ਤੋਂ PTC Punjabi ਤੇ PTC ChakDe ਤੇ !

https://youtu.be/1lVCMElkADo

Related Post