ਗੁਰੂ ਘਰ ਨਾਲ ਜੋੜੇਗਾ ਸੁਖਜਿੰਦਰ ਸ਼ਿੰਦਾ ਦਾ ਨਵਾਂ ਗਾਣਾ ‘ਉੱਡ ਨਨਕਾਣੇ ਚੱਲੀਏ’

By  Rupinder Kaler October 8th 2019 08:50 AM -- Updated: October 19th 2019 10:32 AM

ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਪਵਿੱਤਰ ਦਿਹਾੜੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਖ਼ਾਸ ਸਮਾਗਮ ਕਰਵਾਏ ਜਾ ਰਹੇ ਹਨ ।ਇਸ ਦਿਨ ਨੂੰ ਮੁੱਖ ਰੱਖਦੇ ਹੋਏ ਗਾਇਕ ਸੁਖਸ਼ਿੰਦਰ ਸ਼ਿੰਦਾ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦੇਣ ਜਾ ਰਹੇ ਹਨ ਜੀ ਹਾਂ ਉਹ ਇਸ ਦਿਨ ਨਵਾਂ ਧਾਰਮਿਕ ਗੀਤ ਲੈ ਕੇ ਆ ਰਹੇ ਹਨ ।

https://www.instagram.com/p/B3RZBc2Jy4p/

‘ਉੱਡ ਨਨਕਾਣੇ ਚੱਲੀਏ’ ਟਾਈਟਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਜਾਵੇ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਵੀਡੀਓ ਸਟਾਲਿਨਵੀਰ ਸਿੰਘ ਨੇ ਬਣਾਈ ਹੈ ਜਦੋਂ ਕਿ ਇਸ ਦੇ ਬੋਲ ਜਸਦੀਪ ਸਾਗਰ ਤੇ ਲੇਟ ਵਿਕਰਮ ਸਿੰਘ ਕੋਮਲ ਨੇ ਲਿਖੇ ਹਨ ।ਇਸ ਧਾਰਮਿਕ ਗੀਤ ਦੀ ਜਾਣਕਾਰੀ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ’ਤੇ ਦਿੱਤੀ ਹੈ ।

https://www.instagram.com/p/B3UfA49JeqF/

ਉਹਨਾਂ ਨੇ ਲਿਖਿਆ ਹੈ ਕਿ ਉਹ ਆਪਣੇ ਇਸ ਧਾਰਮਿਕ ਗੀਤ ਨੂੰ ਗੁਰੂ ਪੁਰਬ ਵਾਲੇ ਦਿਨ ਰਿਲੀਜ਼ ਕਰਨਗੇ । ਸ਼ਿੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਸ਼ਿੰਦਾ ਦੇ ਗਾਣੇ ਪੰਜਾਬੀ ਸੱਭਿਆਚਾਰ ਦੇ ਬਹੁਤ ਨੇੜੇ ਹੁੰਦੇ ਹਨ ।

Related Post