ਕਿਸ ਤਰ੍ਹਾਂ ਦੀ ਹੋਵੇਗੀ ਸੁਨੰਦਾ ਸ਼ਰਮਾ ਦੀ ਦੀਵਾਲੀ ,ਵੇਖੋ ਵੀਡਿਓ 

By  Shaminder November 6th 2018 05:17 AM

ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਇਸ ਤਿਉਹਾਰ ਨੂੰ ਮਨਾਉਣ ਲਈ ਘਰਾਂ 'ਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ । ਕਲਾਕਾਰ ਵੀ ਆਪੋ ਆਪਣੇ ਤਰੀਕੇ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਨੇ ।ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਦੇਸ਼ ਭਰ 'ਚ ਸ਼ੁਰੂ ਹੋ ਚੁੱਕੀਆਂ ਨੇ । ਉੱਥੇ ਹੀ ਫਿਲਮੀ ਕਲਾਕਾਰਾਂ ਵੱਲੋਂ ਵੀ ਇਸ ਮੌਕੇ 'ਤੇ ਵਧਾਈ ਦਿੱਤੀ ਜਾ ਰਹੀ ਹੈ । ਸੁਨੰਦਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਸੁਨੰਦਾ ਸ਼ਰਮਾ ਦੀ ਕਿਊਟ ਫੈਨ ਨੇ ਆਖਿਰ ਉਸ ਸਾਹਮਣੇ ਕਿਹੜੀ ਰੱਖੀ ਮੰਗ,ਵੇਖੋ ਵੀਡਿਓ

https://www.instagram.com/p/BpzD24Rgmqg/

ਜਿਸ 'ਚ ਉਹ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇ ਰਹੇ ਨੇ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਅਰਦਾਸ ਕਰਦੇ ਹਾਂ ਕਿ ਦਿਲੋਂ ਅਸ਼ੀਰਵਾਦ ਮਿਲੇ ਵੱਡਿਆਂ ਦਾ ਅਤੇ ਸਹਿਯੋਗ ਮਿਲੇ ਆਪਣਿਆਂ ਦਾ ਖੁਸ਼ੀਆਂ ਮਿਲਣ ਜਗ ਦੀਆਂ ਦੌਲਤ ਮਿਲੇ ਰੱਬ ਦੀ ।ਦੀਵਾਲੀ ਦੀਆਂ ਮੁਬਾਰਕਾਂ। ਉਨ੍ਹਾਂ ਨੇ ਇਸ ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਨੇ ਸਭ ਦੀ ਭਲਾਈ ਦੀ ਅਰਦਾਸ ਕੀਤੀ ।

sunanda sharma diwali wishes sunanda sharma diwali wishes

ਉਨ੍ਹਾਂ ਨੇ ਲੋਕਾਂ ਨੂੰ ਵੀ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਦੀਵਾਲੀ 'ਤੇ ਵਾਤਾਵਰਨ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈ ਜਾਵੇ ਅਤੇ ਆਪਣੇ ਵੱਡਿਆਂ ਦਾ ਸਤਿਕਾਰ ਕੀਤਾ ਜਾਵੇ ।ਸੁਨੰਦਾ ਸ਼ਰਮਾ ਨੇ ਦੀਵਾਲੀ ਦੇ ਮੌਕੇ 'ਤੇ ਸਭ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਦੀ ਇਹ ਦੀਵਾਲੀ ਸਭ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਏ । ਇਸ ਦੀ ਉਹ ਕਾਮਨਾ ਕਰਦੇ ਨੇ ।

Related Post