ਸੁਨੰਦਾ ਸ਼ਰਮਾ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਪਿੱਛੇ ਹੈ ਇੱਕ ਕਹਾਣੀ ਜਨਮ ਦਿਨ 'ਤੇ ਜਾਣੋਂ 

By  Rupinder Kaler January 30th 2019 01:15 PM

ਸੁਨੰਦਾ ਸ਼ਰਮਾ ਇਸ ਨਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਸੁਨੰਦਾ ਸ਼ਰਮਾ ਆਪਣੀ ਗਾਇਕੀ ਕਰਕੇ ਹਰ ਇੱਕ ਦੇ ਦਿਲ ਦੀ ਧੜਕਣ ਬਣੀ ਹੋਈ ਹੈ । ਹਰ ਡੀਜੇ 'ਤੇ ਉਸ ਦੇ ਗਾਣੇ ਵੱਜਦੇ ਸੁਣਾਈ ਦਿੰਦੇ ਹਨ । ਇੱਥੇ ਹੀ ਬਸ ਨਹੀਂ ਸੁਨੰਦਾ ਆਪਣੀ ਅਵਾਜ਼ ਦਾ ਲੋਹਾ ਬਾਲੀਵੁੱਡ ਵਿੱਚ ਵੀ ਮਨਵਾ ਰਹੀ ਹੈ । ਗੁਰਦਾਸਪੁਰ ਦੇ ਫਤਿਹਗੜ੍ਹ ਚੁੜੀਆਂ ਵਿੱਚ ਜਨਮੀ ਸੁਨੰਦਾ ਸ਼ਰਮਾ ਨੇ ਕਈ ਹਿੱਟ ਪੰਜਾਬੀ ਗੀਤ ਦਿੱਤੇ ਹਨ । ਸੁਨੰਦਾ ਸ਼ਰਮਾ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਮਾਤਾ ਪਿਤਾ, ਵੱਡੀ ਭੈਣ ਤੇ ਇੱਕ ਭਰਾ ਤੇ ਭਾਬੀ ਹਨ । ਉਹ ਪਰਿਵਾਰ ਵਿੱਚ ਸਭ ਤੋਂ ਛੋਟੀ ਹੈ । ਛੋਟੀ ਹੋਣ ਕਰਕੇ ਪਰਿਵਾਰ ਦਾ ਹਰ ਮੈਂਬਰ ਉਸ ਨੂੰ ਬਹੁਤ ਪਿਆਰ ਕਰਦਾ ਹੈ ।

Sunanda Sharma With Family Sunanda Sharma With Family

ਸੁਨੰਦਾ ਸ਼ਰਮਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਪਰ ਉਹਨਾਂ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਗਾਇਕੀ ਉਹਨਾਂ ਦਾ ਪ੍ਰੋਫੈਸ਼ਨ ਬਣ ਜਾਵੇਗੀ । ਸੁਨੰਦਾ ਸ਼ਰਮਾ ਨੇ ਆਪਣੇ ਸਕੂਲ ਦੀ ਪੜਾਈ ਫਤਿਹਗੜ੍ਹ ਚੁੜੀਆ ਤੋਂ ਹੀ ਕੀਤੀ ਹੈ । ਉਹਨਾਂ ਨੇ ਕਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ । ਸੁਨੰਦਾ ਸਕੂਲ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਗਾਉਂਦੀ ਸੀ । ਇੱਕ ਵਾਰ ਦੀ ਗੱਲ ਹੈ ਕਿ ਉਹਨਾਂ ਨੇ ਆਪਣੇ ਸਕੂਲ ਦੇ ਪ੍ਰੋਗਰਾਮ ਵਿੱਚ ਸੱਸੀ ਪੁੰਨੂ ਗਾਣਾ ਗਾਇਆ ਸੀ । ਇਸ ਪ੍ਰੋਗਰਾਮ ਵਿੱਚ ਗੁਰਮੀਤ ਬਾਵਾ ਵੀ ਮੌਜੂਦ ਸਨ, ਗੁਰਮੀਤ ਬਾਵਾ ਨੂੰ ਸੁਨੰਦਾ ਦੀ ਅਵਾਜ਼ ਏਨੀਂ ਪਸੰਦ ਆਈ ਕਿ ਗੁਰਮੀਤ ਬਾਵਾ ਨੇ ਉਹਨਾਂ ਨੂੰ 5 ੦੦ ਰੁਪਏ ਬਤੌਰ ਇਨਾਮ ਦਿੱਤੇ ।ਸੁਨੰਦਾ ਸ਼ਰਮਾ ਦੇ ਪਸੰਦ ਦੇ ਗਾਇਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਨਰਿੰਦਰ ਬੀਬਾ ਬਹੁਤ ਪਸੰਦ ਹਨ । ਸੁਨੰਦਾ ਨੂੰ ਐਕਟਰ ਜਿੰਮੀ ਸ਼ੇਰਗਿੱਲ ਬਹੁਤ ਪਸੰਦ ਹਨ ।

https://www.youtube.com/watch?v=Yk8PNl05EJE

ਸੁਨੰਦਾ ਸ਼ਰਮਾ ਦੇ ਗਾਇਕੀ ਦੇ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਸਫਰ ਰੱਬ ਦੀ ਮਿਹਰ ਨਾਲ ਹੀ ਸ਼ੁਰੂ ਹੋਇਆ ਸੀ ਕਿਉਂਕਿ ਜਿਸ ਤਰ੍ਹਾਂ ਉਹ ਰਾਤੋ ਰਾਤ ਸਟਾਰ ਬਣੀ ਉਸ ਤੋਂ ਇਸ ਤਰ੍ਹਾਂ ਹੀ ਜਾਪਦਾ ਹੈ। ਉਹਨਾਂ ਦੇ ਸਟਾਰ ਬਣਨ ਪਿੱਛੇ ਵੀ ਇੱਕ ਕਹਾਣੀ ਹੈ । ਸੁਨੰਦਾ ਸ਼ਰਮਾ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਉਹ ਅਕਸਰ ਘਰ ਵਿੱਚ ਗਾਣੇ ਗੁਣਗਨਾਉਂਦੇ ਹੁੰਦੇ ਸਨ ।

sunanda sharma sunanda sharma

ਇਸ ਸਭ ਦੇ ਚਲਦੇ ਸੁਨੰਦਾ ਦੀ ਭਾਬੀ ਨੇ ਸੁਨੰਦਾ ਨੂੰ ਕੁਲਵਿੰਦਰ ਬਿੱਲਾ ਦਾ ਗਾਣਾ ਸੁੱਚਾ ਸੁਨਾਉਣ ਲਈ ਕਿਹਾ, ਸੁਨੰਦਾ ਨੇ ਇਹ ਗਾਣਾ ਗਾਇਆ ਤਾਂ ਉਹਨਾਂ ਦੀ ਭਾਬੀ ਨੇ ਸੁਨੰਦਾ ਦੀ ਵੀਡਿਓ ਰਿਕਾਰਡ ਕਰ ਲਈ । ਇਹ ਵੀਡਿਓ ਉਹਨਾਂ ਦੀ ਭਾਬੀ ਨੇ ਕੁਲਵਿੰਦਰ ਬਿੱਲਾ ਨੂੰ ਟੈਗ ਕਰ ਦਿੱਤੀ । ਕੁਲਵਿੰਦਰ ਬਿੱਲਾ ਨੂੰ ਇਹ ਵੀਡਿਓ ਏਨੀਂ ਪਸੰਦ ਆਈ ਕਿ ਉਹਨਾਂ ਨੇ ਸੁਨੰਦਾ ਵੀ ਵੀਡਿਓ ਆਪਣੇ ਫੇਸ ਬੁੱਕ ਪੇਜ਼ ਤੇ ਸ਼ੇਅਰ ਕਰ ਦਿੱਤੀ । ਲੋਕਾਂ ਨੂੰ ਸੁਨੰਦਾ ਦੀ ਅਵਾਜ਼ ਏਨੀਂ ਪਸੰਦ ਆਈ ਕਿ ਕੁਲਵਿੰਦਰ ਬਿੱਲਾ ਦੇ ਗਾਣੇ ਤੇ ਏਨੇ ਵੀਵਰਜ਼ ਨਹੀਂ ਸਨ ਜਿੰਨੇ ਵੀਵਰਜ਼ ਸੁਨੰਦਾ ਦੀ ਇਸ ਵੀਡਿਓ 'ਤੇ ਸਨ ।

https://www.youtube.com/watch?v=OoklhPb9mhM

ਇਸ ਵੀਡਿਓ ਤੋਂ ਬਾਅਦ ਸੁਨੰਦਾ ਨੂੰ ਕਈ ਕੰਪਨੀਆਂ ਨੇ ਆਫਰ ਕੀਤਾ ਕਿ ਉਹ ਉਹਨਾਂ ਨਾਲ ਕੋਈ ਗਾਣਾ ਕਰਨ । ਇਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਸਭ ਤੋਂ ਪਹਿਲਾ ਅਮਰ ਆਡੀਓ ਨਾਲ ਪਹਿਲਾਂ ਗਾਣਾ ਬਿੱਲੀ ਅੱਖ ਕੀਤਾ। ਸੁਨੰਦਾ ਦਾ ਇਹ ਗਾਣਾ ਏਨਾ ਹਿੱਟ ਹੋਇਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਗਾਣੇ ਦੇ ਵੀਵਰਜ਼ ੧.੫ ਮਿਲੀਅਨ ਹੋ ਗਏ ।

https://www.youtube.com/watch?v=JfMYoMG3Erw

ਇਸ ਤੋਂ ਬਾਅਦ ਉਹਨਾਂ ਦਾ ਦੂਜਾ ਗਾਣਾ ਆਇਆ ਪਟਾਕੇ, ਇਹ ਗਾਣਾ ਵੀ ਉਹਨਾਂ ਨੇ ਅਮਰ ਆਡੀਓ ਨਾਲ ਕੀਤਾ ਸੀ । ਸੁਨੰਦਾ ਦਾ ਇਹ ਗਾਣਾ ਵੀ ਸੁਪਰ ਹਿੱਟ ਰਿਹਾ । ਇਸ ਸ਼ੁਰੂਆਤ ਤੋਂ ਬਾਅਦ ਹੁਣ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣਾ ਦੇ ਰਹੀ ਹੈ ।

Related Post