ਸੁਨੰਦਾ ਸ਼ਰਮਾ ਨੇ ਇਸ ਸ਼ਾਨਦਾਰ ਤਰੀਕੇ ਨਾਲ ਕੀਤਾ ਫੈਨਜ਼ ਦਾ ਸ਼ੁਕਰੀਆ, ਦੇਖੋ ਵੀਡੀਓ

By  Aaseen Khan February 3rd 2019 06:38 PM

ਸੁਨੰਦਾ ਸ਼ਰਮਾ ਨੇ ਇਸ ਸ਼ਾਨਦਾਰ ਤਰੀਕੇ ਨਾਲ ਕੀਤਾ ਫੈਨਜ਼ ਦਾ ਸ਼ੁਕਰੀਆ, ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸ਼ਾਨਦਾਰ ਆਵਾਜ਼ ਅਤੇ ਖੂਬਸੂਰਤ ਗਾਇਕਾ ਜਿੰਨ੍ਹਾਂ ਦਾ ਹਾਲ ਹੀ 'ਚ ਬਾਲੀਵੁੱਡ 'ਚ ਗਾਣਾ ਆਇਆ ਹੈ ਜਿਸ ਦਾ ਨਾਮ ਹੈ 'ਪੋਸਟਰ ਲਗਵਾਦੋ'।ਗਾਣੇ 'ਚ ਸੁਨੰਦਾ ਸ਼ਰਮਾ ਦੇ ਨਾਲ ਮੀਕਾ ਸਿੰਘ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੇਨਨ ਸਟਾਰਰ ਫਿਲਮ 'ਲੁਕਾ ਛੁਪੀ' 'ਚ ਗਾਇਆ ਗਿਆ ਹੈ।

ਗਾਣੇ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ। ਗਾਣੇ ਨੂੰ ਕੁਝ ਹੀ ਸਮੇਂ 'ਚ 13 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਦੱਸ ਦਈਏ ਇਹ ਗੀਤ ਅਕਸ਼ੈ ਕੁਮਾਰ ਦੀ 1997 ‘ਚ ਆਈ ਫਿਲਮ ਅਫਲਾਤੂਨ ਦਾ ਗੀਤ ਹੈ ਤੇ ‘ਪੋਸਟਰ ਲਗਵਾ ਦੋ’ ਗੀਤ ਦਾ ਰਿਮੇਕ ਵਰਜ਼ਨ ‘ਲੁਕਾ ਛੁਪੀ’ ਮੂਵੀ ‘ਚ ਪੇਸ਼ ਕੀਤਾ ਗਿਆ ਹੈ।

 

View this post on Instagram

 

Part 2 #posterlagwadosunanda Your moves motivated me to make this! ???? Keep enjoying poster lagwado???? tag me in your videos with #posterlagwadosunanda ?xoxoxo? And yes, Thanku soo much @i_sumit_kumar bhayi to choreograph this on such a short period ??. @kartikaaryan #DineshVijan @laxman.utekar @MaddockFilms #PankajTripathi @aparshakti_khurana #VinayPathak @officialjiocinema #JioStudios @tseries.official @mikasingh @kritisanon And video directed by @dhaliwalgurkaran ??

A post shared by Sunanda Sharma (@sunanda_ss) on Feb 2, 2019 at 10:15pm PST

ਹੋਰ ਵੇਖੋ :ਕਪਿਲ ਸ਼ਰਮਾ ਦੇ ਘਰ ਲਗਾਈਆਂ ਵੱਡੇ ਗਾਇਕਾਂ ਨੇ ਰੌਣਕਾਂ , ਦੇਖੋ ਵੀਡੀਓ

ਸੁਨੰਦਾ ਸ਼ਰਮਾ ਨੇ ਗਾਣੇ ਦੇ ਹਿੱਟ ਹੋਣ ਦੀ ਖੁਸ਼ੀ 'ਚ ਇਸ ਵੀਡੀਓ ਨਾਲ ਦਰਸ਼ਕਾਂ ਨੂੰ ਤੋਹਫ਼ਾ ਦਿੱਤਾ ਹੈ। ਸੁਨੰਦਾ ਸ਼ਰਮਾ ਦੇ ਫੈਨਜ਼ ਵੱਲੋਂ ਇਸ ਗਾਣੇ 'ਤੇ ਲਗਾਤਾਰ ਵੀਡੀਓਜ਼ ਬਣਾ ਕੇ ਭੇਜੀਆਂ ਜਾ ਰਹੀਆਂ ਸਨ ਅਤੇ ਹੁਣ ਸੁਨੰਦਾ ਸ਼ਰਮਾ ਨੇ ਵੀ ਇਸ ਗਾਣੇ 'ਤੇ ਖੂਬਸੂਰਤ ਡਾਂਸ ਕਰਕੇ ਵੀਡੀਓ ਆਪਣੇ ਸ਼ੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ। ਫ਼ਿਲਮ ਲੁਕਾ ਛੁਪੀ 1 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ‘ਲੁਕਾਛੁਪੀ’ ਫਿਲਮ ਨੂੰ ਦਿਨੇਸ਼ ਵਿਜ਼ਨ ਨੇ ਡਾਇਰੈਕਟ ਕੀਤਾ ਹੈ।

Related Post