ਗਾਣਾ ਗਾਉਣ ਦੇ ਮਾਮਲੇ ਵਿੱਚ ਸੁਨੰਦਾ ਸ਼ਰਮਾ ਦੀ ਭਤੀਜੀ ਵੀ ਨਹੀਂ ਉਹਨਾਂ ਤੋਂ ਘੱਟ, ਭੂਆ ਭਤੀਜੀ ਦੀ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਹੀ ਹੈ ਪਸੰਦ
Rupinder Kaler
May 24th 2020 11:04 AM
ਲਾਕਡਾਊਨ ਦੇ ਚਲਦੇ ਹਰ ਕੋਈ ਆਪਣੇ ਘਰ ਵਿੱਚ ਸਮਾਂ ਬਿਤਾ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਆਪਣੇ ਪਰਿਵਾਰ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਹਨ । ਇਸ ਸਭ ਦੇ ਚਲਦੇ ਗਾਇਕਾ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਹ ਵੀਡੀਓ ਆਪਣੇ ਆਪ ਵਿਚ ਖ਼ਾਸ ਹੈ ਕਿਉਂਕਿ ਇਸ ਵੀਡੀਓ ਵਿੱਚ ਸੁਨੰਦਾ ਦੇ ਨਾਲ ਨਾਲ ਉਸ ਦੀ ਭਤੀਜੀ ਵੀ ਨਜ਼ਰ ਆ ਰਹੀ ਹੈ ।