ਸੁਨੰਦਾ ਸ਼ਰਮਾ ਵੱਲੋਂ ਸਾਂਝੀ ਕੀਤੀ ਇਸ ਬਜ਼ੁਰਗ ਦੀ ਵੀਡੀਓ ਦੇਖ ਨਹੀਂ ਰਹਿ ਪਾਓਗੇ ਤਾਰੀਫ ਕੀਤੇ ਬਿਨ੍ਹਾਂ, ਦੇਖੋ ਵੀਡੀਓ

By  Aaseen Khan August 26th 2019 11:26 AM -- Updated: August 26th 2019 11:30 AM

ਸ਼ੋਸ਼ਲ ਮੀਡੀਆ 'ਤੇ ਆਪਣੇ ਸਰੋਤਿਆਂ ਨਾਲ ਜੁੜੀ ਰਹਿਣ ਵਾਲੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਅਕਸਰ ਵਾਇਰਲ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਸਾਂਝਾ ਕਰ ਆਪਣੇ ਫੈਨਸ ਨੂੰ ਵੀ ਦਿਖਾਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਵੀਡੀਓ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ ਜਿਸ 'ਚ ਇੱਕ ਬਜ਼ੁਰਗ ਡਫਲੀ 'ਤੇ ਸ਼ਬਦ 'ਹਾਲ ਮੁਰੀਦਾਂ ਦਾ ਕਹਿਣਾ' ਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਬਜ਼ੁਰਗ ਦੀ ਅਵਾਜ਼, ਤੇ ਗਾਉਣ ਦਾ ਅੰਦਾਜ਼ ਵਾਕਈ 'ਚ ਹੀ ਤਾਰੀਫ ਦੇ ਕਾਬਿਲ ਹੈ। ਨਾਲ ਹੀ ਇਹ ਬਜ਼ੁਰਗ ਡਫਲੀ ਵੀ ਬੜੀ ਹੀ ਸ਼ਾਨਦਾਰ ਵਜਾ ਰਿਹਾ ਹੈ।

 

View this post on Instagram

 

ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥ ??

A post shared by Sunanda Sharma (@sunanda_ss) on Aug 25, 2019 at 9:20pm PDT

ਵੀਡੀਓ ਦੇਖਣ 'ਚ ਤਾਂ ਪੁਰਾਣਾ ਪ੍ਰਤੀਤ ਹੋ ਰਿਹਾ ਹੈ ਪਰ ਸ਼ੋਸ਼ਲ ਮੀਡੀਆ 'ਤੇ ਹੁਣ ਕਾਫੀ ਵਾਇਰਲ ਹੋ ਰਿਹਾ ਹੈ। ਸੁਨੰਦਾ ਸ਼ਰਮਾ ਵੱਲੋਂ ਇਹ ਵੀਡੀਓ ਸ਼ੇਅਰ ਕਰਦੇ ਹੋਏ ਸਿਰਫ਼ ਇਸ ਸ਼ਬਦ ਦਾ ਨਾਮ ਲਿਖਿਆ ਗਿਆ ਹੈ। ਆਮ ਤੌਰ 'ਤੇ ਅਜਿਹੇ ਕਈ ਹੁਨਰਮੰਦ ਲੋਕ ਸਾਹਮਣੇ ਨਹੀਂ ਆ ਪਾਉਂਦੇ ਪਰ ਜਦੋਂ ਤੋਂ ਸ਼ੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਹੈ ਉਦੋਂ ਤੋਂ ਹੀ ਜਦੋਂ ਵੀ ਕੋਈ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਤਾਂ ਹਰ ਕਿਸੇ ਤੱਕ ਪਹੁੰਚਿਆ ਹੈ ਅਤੇ ਕਈ ਲੋਕਾਂ ਦੀ ਜ਼ਿੰਦਗੀ ਵੀ ਬਦਲੀ ਹੈ।

ਹੋਰ ਵੇਖੋ : 'ਵੀਜ਼ਾ' ਲੈਣ ਲਈ ਪੰਜਾਬੀ ਨੌਜਵਾਨ ਕੀ ਕੁਝ ਕਰਦਾ ਹੈ, ਦੇਖੋ ਰੇਸ਼ਮ ਸਿੰਘ ਅਨਮੋਲ ਦੇ ਇਸ ਗੀਤ ਰਾਹੀਂ

ਹੁਣ ਇਸ ਵੀਡੀਓ 'ਚ ਨਜ਼ਰ ਆ ਰਿਹਾ ਬਜ਼ੁਰਗ ਕੌਣ ਹੈ ਤੇ ਵੀਡੀਓ ਕਿੱਥੋਂ ਦਾ ਹੈ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਜਲਦ ਹੀ ਇਸ ਬਾਰੇ ਵੀ ਪਤਾ ਲੱਗ ਜਾਵੇਗਾ।

Related Post