ਸੁਨੰਦਾ ਨੇ ਆਪਣਾ ਫਨੀ ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ ,ਵੀਡਿਓ ਲੋਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ

By  Shaminder August 29th 2018 08:31 AM

ਸੁਨੰਦਾ ਸ਼ਰਮਾ Sunanda Sharma  ਆਪਣੇ ਬਿੰਦਾਸ ਸੁਭਾਅ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ । ਖੁੱਲ੍ਹੇ ਸੁਭਾਅ ਦੀ ਮਾਲਕ ਸੁਨੰਦਾ ਨੇ ਇਹ ਕਦੇ ਨਹੀਂ ਸੋਚਿਆ ਕਿ ਕੋਈ ਉਸ ਬਾਰੇ ਕੀ ਸੋਚੇਗਾ । ਸੋਸ਼ਲ ਮੀਡੀਆ 'ਤੇ ਹਮੇਸ਼ਾ ਸਰਗਰਮ ਰਹਿਣ ਵਾਲੀ ਸੁਨੰਦਾ ਸ਼ਰਮਾ ਨੇ ਮੁੜ ਤੋਂ ਇੱਕ Video ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

https://www.instagram.com/p/BnDfiYonFs_/?hl=en&taken-by=sunanda_ss

 

ਜਿਸ 'ਚ ਉਹ ਕਿਸੇ ਗਲੀ 'ਚ ਤੁਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਉਸਦੀ ਚੱਪਲ ਲਹਿ ਜਾਂਦੀ ਹੈ । ਜਿਸ ਤੋਂ ਬਾਅਦ ਸੁਨੰਦਾ ਖਿੜਖਿੜਾ ਕੇ ਹੱਸ ਪੈਂਦੀ ਹੈ ,ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਨੇ ਲਿਖਿਆ ਕਿ ਚੱਪਲ ਲੱਥ ਗਈ ।ਆਪਣੇ ਇਸ ਫਨੀ ਅੰਦਾਜ਼ ਨੂੰ ਉਸ ਨੇ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਲਿਖਿਆ ਕਿ ਇਸ ਵੀਡਿਓ ਨੂੰ ਵੇਖ ਕੇ ਜਵਾਬ ਦੇਣ ।

ਜਿਸ ਤੋਂ ਬਾਅਦ ਸੁਨੰਦਾ ਦੇ ਪ੍ਰਸ਼ੰਸਕਾਂ ਨੇ ਉਸ ਦੇ ਇਸ ਵੀਡਿਓ 'ਤੇ ਆਪੋ ਆਪਣੇ ਕਮੈਂਟ ਦਿੱਤੇ ਨੇ ਅਤੇ ਇਸ ਵੀਡਿਓ ਨੂੰ ਪਸੰਦ ਕੀਤਾ ਹੈ ।ਕਿਸੇ ਨੇ ਇਸ ਵੀਡਿਓ ਨੂੰ ਦੇਸੀ ਸਵੈਗ ਕਰਾਰ ਦਿੱਤਾ ਹੈ ਅਤੇ ਕਿਸੇ ਨੇ ਇਸ ਨੂੰ ਪਸੰਦ ਕੀਤਾ ਹੈ । ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਸੁਨੰਦਾ ਨੇ ਇਸ ਤਰ੍ਹਾਂ ਦਾ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਤੋਂ ਪਹਿਲਾਂ ਵੀ ਉਹ ਆਪਣੇ ਫਨੀ ਅੰਦਾਜ਼ ਵਾਲੇ ਵੀਡਿਓ ਆਪਣੇ ਚਾਹੁਣ ਵਾਲਿਆਂ ਲਈ ਸਾਂਝੇ ਕਰਦੀ ਰਹਿੰਦੀ ਹੈ ।

Sunanda Sharma

Related Post