ਸੁਨੰਦਾ ਸ਼ਰਮਾ ਨੇ ਆਪਣੀ ਪ੍ਰਸ਼ੰਸਕ ਦਾ ਵੀਡਿਓ ਇੰਸਟਾਗ੍ਰਾਮ 'ਤੇ ਕੀਤਾ ਸਾਂਝਾ 

By  Shaminder August 30th 2018 09:02 AM

ਸੁਨੰਦਾ ਸ਼ਰਮਾ Sunanda Sharma  ਇੱਕ ਅਜਿਹਾ ਨਾਂਅ ਜਿਸਨੇ Singer ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਜਾਦੂ ਬਿਖੇਰਿਆ।ਸੁਨੰਦਾ ਸ਼ਰਮਾ ਨੂੰ ਕਲਾਕਾਰੀ ਕੁਦਰਤ ਦੀ ਦੇਣ ਸੀ ਅਤੇ ਉਸ ਨੇ ਆਪਣੀ ਇਸ ਪ੍ਰਤਿਭਾ ਨੂੰ ਕਾਲਜ ਦੇ ਸਟੇਜ 'ਤੇ ਪਰਫਾਰਮ ਕਰਕੇ ਦਿਖਾਇਆ । ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫਤਹਿਗੜ੍ਹ ਚੂੜੀਆਂ ਵਿਖੇ ਪਿਤਾ ਵਿਨੋਦ ਕੁਮਾਰ ਸ਼ਰਮਾ ਅਤੇ ਮਾਤਾ ਸੁਮਨ ਸ਼ਰਮਾ ਦੇ ਘਰ ਜਨਮੀ ਸੁਨੰਦਾ ਸਕੂਲ ਪੜ੍ਹਦਿਆਂ ਅਕਸਰ ਹੀ ਗਾਇਆ ਕਰਦੀ ਸੀ।

 

https://www.instagram.com/p/BnDJuOHH1ad/?hl=en&taken-by=sunanda_ss

ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਮਗਰੋਂ ਅੰਗਰੇਜ਼ੀ ਦੀ ਐੱਮਏ  ਆਨਰਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ।ਇਸ ਤੋਂ ਬਾਅਦ ਆਪਣੇ ਸੰਗੀਤ ਦੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ । ਜਿਸ ਤੋਂ ਬਾਅਦ ਉਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਅੱਜ ਉਹ ਕਾਮਯਾਬ ਗਾਇਕਾ ਦੇ ਨਾਲ ਨਾਲ ਬਿਹਤਰੀਨ ਅਦਾਕਾਰਾ ਦੇ ਤੌਰ 'ਤੇ ਵੀ ਉੱਭਰ ਕੇ ਸਾਹਮਣੇ ਆਈ ਹੈ ।

Sunanda Sharma

 

 

ਸੋਸ਼ਲ ਮੀਡੀਆ ਤੋਂ ਨਿਕਲੀ ਇਹ ਗਾਇਕਾ ਹੁਣ ਵੀ ਸੋਸ਼ਲ ਮੀਡੀਆ 'ਤੇ ਸਰਗਰਮ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੁੜ ਤੋਂ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਸ ਨੇ ਆਪਣੀ ਇੱਕ ਫੈਨ ਨੂੰ ਆਪਣੇ ਗੀਤ 'ਤੇ ਡਾਂਸ ਕਰਦਿਆਂ ਦਾ ਵੀਡਿਓ ਸਾਂਝਾ ਕੀਤਾ ਹੈ । ਉਸਦੀ ਇਹ ਫੈਨ ਉਸਦੇ ਗੀਤ  'ਮੋਰਨੀ ਦੇ ਵਰਗੀ ਏ ਤੋਰ ਦੀ ਕੁੜ੍ਹੀ' 'ਤੇ ਡਾਂਸ ਕਰ ਰਹੀ ਹੈ । ਇਸ ਵੀਡਿਓ ਨੂੰ ਪਸੰਦ ਕਰਦੇ ਹੋਏ ਉਸ ਨੇ ਲਿਖਿਆ ਹੈ ਕਿ 'ਤੁਸੀਂ ਤਾਂ ਪੁੱਤ ਸੱਚੀਂ ਦਿਲ ਕੱਢ ਕੇ ਲੈ ਗਏ ਮੇਰਾ ,ਇੱਕ ਇੱਕ ਲਾਈਨ ਆਉਂਦੀ ਹੈ ਗਾਣੇ ਦੀ ,ਏਨਾ ਸਾਰਾ ਪਿਆਰ ਛੋਟੀ ਜਿਹੀ ਮੋਰਨੀ ਨੂੰ '

Related Post