ਸੁਨੰਦਾ ਸ਼ਰਮਾ ਦੀ ਕਿਊਟ ਫੈਨ ਨੇ ਆਖਿਰ ਉਸ ਸਾਹਮਣੇ ਕਿਹੜੀ ਰੱਖੀ ਮੰਗ,ਵੇਖੋ ਵੀਡਿਓ

By  Shaminder September 1st 2018 10:26 AM

ਪਾਲੀਵੁਡ ਅਤੇ ਬਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇਹ ਸਿਤਾਰੇ ਆਪਣੇ ਪਲ - ਪਲ ਦੀਆਂ ਖਬਰਾਂ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਡੇਟ ਕਰਦੇ ਰਹਿੰਦੇ ਹਨ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ 'ਚ ਆ ਜਾਂਦੇ ਹਨ । ਸੁਨੰਦਾ ਸ਼ਰਮਾ Sunanda Sharma ਨੇ ਆਪਣੀ ਇੱਕ ਕਿਊਟ ਜਿਹੀ ਫੈਨ ਦਾ ਵੀਡਿਓ ਸਾਂਝਾ ਕੀਤਾ ਹੈ ।

https://www.instagram.com/p/BnK4qwRnxCg/?hl=en&taken-by=sunanda_ss

ਜਿਸ 'ਚ ਉਨ੍ਹਾਂ ਦੀ ਪ੍ਰਸ਼ੰਸਕ ਉਨ੍ਹਾਂ ਦੀ ਕਿਊਟ ਫੈਨ ਕਹਿ ਰਹੀ ਹੈ ਕਿ ਸੁਨੰਦਾ ਸ਼ਰਮਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੈਂ ਤੁਹਾਨੂੰ ਤੁਹਾਡਾ ਗਾਇਆ ਗੀਤ Song ਸੁਣਾਵਾਂਗੀ ,ਤੁਸੀਂ ਕਦੋਂ ਕੈਨੇਡਾ ਆਵੋਗੇ । ਇਸ 'ਤੇ ਸੁਨੰਦਾ ਸ਼ਰਮਾ ਨੇ ਜਵਾਬ ਦਿੱਤਾ ਕਿ 'ਪੁੱਤ ਮੈਂ ਜਲਦੀ ਹੀ ਆਵਾਂਗੀ' । ਸੁਨੰਦਾ ਸ਼ਰਮਾ ਨੇ ਇਹ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਪਾਲੀਵੁੱਡ 'ਚ ਧਾਕ ਜਮਾਉਣ ਵਾਲੀ ਇਸ ਗਾਇਕਾ ਨੇ ਜਿੱਥੇ ਗਾਇਕੀ 'ਚ ਨਾਮ ਕਮਾਇਆ ਹੈ ਉੱਥੇ ਹੀ ਅਦਾਕਾਰੀ 'ਚ ਲਗਾਤਾਰ ਸਰਗਰਮ ਹੈ । ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਵੀਡਿਓ ਸਾਂਝੀ ਕਰਨ ਵਾਲੀ ਸੁਨੰਦਾ ਸ਼ਰਮਾ ਅਕਸਰ ਚਰਚਾ 'ਚ ਰਹਿੰਦੀ ਹੈ ।ਕਦੇ ਉਹ ਆਪਣੀ ਮਸਤੀ ਕਰਦਿਆਂ ਦੇ ਵੀਡਿਓ ਪਾਉਂਦੀ ਹੈ ਅਤੇ ਕਦੇ ਆਪਣੀ ਸ਼ੂਟਿੰਗ ਦੇ ਵੀਡਿਓ ਦਰਸ਼ਕਾਂ ਨਾਲ ਸਾਂਝੇ ਕਰਕੇ ਅਪਡੇਟ ਰਹਿੰਦੀ ਹੈ ।

Sunanda Sharma

Related Post