ਵੇਖੋ ਕਿਸ ਤਰ੍ਹਾਂ ਸੁਨੰਦਾ ਸ਼ਰਮਾ ਮੇਕਅੱਪ ਕਰਕੇ ਛੁਪਾਉਂਦੀ ਹੈ ਆਪਣੀ ਉਮਰ

By  Shaminder February 8th 2019 11:05 AM

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਟਿਕਟਾਕ ਕਰਦੀ ਨਜ਼ਰ ਆ ਰਹੀ ਹੈ । ਇਸ ਟਿਕਟਾਕ 'ਚ  ਸੁਨੰਦਾ ਸ਼ਰਮਾ ਕਮਲਹੀਰ ਦੇ ਗੀਤ 'ਤੇ ਟਿਕਟਾਕ ਕਰ ਰਹੀ ਹੈ । ਜਿਸ 'ਚ "ਤੂੰ ਮੇਕਅੱਪ ਕਰਕੇ ਆਪਣੀ ਉਮਰ ਛਿਪਾਉੇਂਦੀ ਏਂ ਮੇਰੀ ਨੈਚੁਰਲ ਬਿਊਟੀ ਦੂਰੋਂ ਲਿਸ਼ਕਾਂ ਮਾਰੇ ਨੀ" ।

ਹੋਰ ਵੇਖੋ :ਵਿਰਾਟ ਕੋਹਲੀ ਅਤੇ ਅਨੁਸ਼ਕਾ ਇਸ ਖੁਬਸੂਰਤ ਜਗ੍ਹਾ ‘ਤੇ ਮਨਾ ਰਹੇ ਨੇ ਛੁੱਟੀਆਂ ,ਤਸਵੀਰਾਂ ਹੋ ਰਹੀਆਂ ਵਾਇਰਲ

https://www.instagram.com/p/BtleGp1F_Sf/

ਸੁਨੰਦਾ ਸ਼ਰਮਾ ਅਜਿਹੀ ਗਾਇਕਾ ਹੈ ,ਜੋ ਆਪਣੇ ਫੈਨਸ ਨਾਲ ਆਪਣੀਆਂ ਗੱਲਾਂ ਸਾਂਝੀ ਕਰਦੀ ਰਹਿੰਦੀ ਹੈ । ਘਰ 'ਚ ਲਾਡਲੀ ਹੋਣ ਕਾਰਨ ਉਹ ਕਾਫੀ ਚੁਲਬੁਲੀ ਅਤੇ ਸ਼ਰਾਰਤੀ ਹੈ ਅਤੇ ਇਸ ਦਾ ਅੰਦਾਜ਼ਾ ਉਨ੍ਹਾਂ ਦੇ ਇਸ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ।

sunanda sharma sunanda sharma

ਆਪਣੇ ਚੁਲਬੁਲੇ ਅੰਦਾਜ਼ 'ਚ ਉਹ ਇਸ ਵੀਡਿਓ ਨੂੰ ਬਣਾ ਕੇ ਆਪਣੇ ਫੈਨਸ ਨਾਲ ਸਾਂਝਾ ਕਰਦੇ ਹਨ ।ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿਣ ਵਾਲੀ ਸੁਨੰਦਾ ਅਕਸਰ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਪਿਛਲੇ ਦਿਨੀਂ ਵੀ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਨਾਲ ਇੱਕ ਵੀਡਿਓ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਸੀ ।ਸੁਨੰਦਾ ਸ਼ਰਮਾ ਦੇ ਗੀਤਾਂ ਨੂੰ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਹੁਣ ਤੱਕ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

Related Post