ਸੁਨੰਦਾ ਸ਼ਰਮਾ ਆਪਣੇ ਪਰਿਵਾਰ ਨਾਲ ਮਨਾ ਰਹੀ ਹਿਮਾਚਲ ਪ੍ਰਦੇਸ਼ 'ਚ ਛੁੱਟੀਆਂ,ਤਸਵੀਰਾਂ ਕੀਤੀਆਂ ਸਾਂਝੀਆਂ

By  Shaminder September 23rd 2019 10:35 AM

ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ ਅਤੇ ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿੱਥੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਬਜ਼ੀਆਂ ਦੀ ਖਰੀਦਦਾਰੀ ਕਰਦੇ ਹੋਏ ਨਜ਼ਰ ਆਏ ।

ਹੋਰ ਵੇਖੋ:ਸੁਨੰਦਾ ਸ਼ਰਮਾ ਦੀ ਸ਼ਾਨਦਾਰ ਪਰਫਾਰਮੈਂਸ ਨੇ ਮਿਸਟਰ ਪੰਜਾਬ 2019 ਦੇ ਗਰੈਂਡ ਫਿਨਾਲੇ ‘ਚ ਜਿੱਤਿਆ ਦਰਸ਼ਕਾਂ ਦਾ ਦਿਲ

https://www.instagram.com/p/B2tnyr5lRqA/

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਕਿਵੇਂ ਸਬਜ਼ੀਆਂ ਦੇ ਕੋਲ ਬੈਠੀ ਹੋਈ ਨਜ਼ਰ ਆ ਰਹੀ ਹੈ ਅਤੇ ਲੱਗਦਾ ਹੈ ਕਿ ਉਹ ਸਬਜ਼ੀਆਂ ਦੇ ਭਾਅ ਪੁੱਛ ਰਹੀ ਹੈ । ਇੱਕ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ "ਪਿਆਜ਼ ਇੱਥੇ ਚਾਲੀ ਰੁਪਏ ਕਿਲੋ ਮਿਲ ਰਹੇ ਨੇ ਪਰ ਪੰਜਾਬ 'ਚ ਪੰਜਾਹ ਰੁਪਏ ਕਿਲੋ,ਇਹੀ ਚਰਚਾ ਸ਼ਾਇਦ ਚੱਲ ਰਹੀ ਹੈ"।

sunanda sharma sunanda sharma

ਸੁਨੰਦਾ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੇ ਨੇ ਹਾਲ ਹੀ 'ਚ ਉਨ੍ਹਾਂ ਦਾ ਗੀਤ ਆਇਆ ਸੀ ਬੈਨ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ।

https://www.instagram.com/p/B2vYWgplko0/

ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਚੁੱਕੇ ਨੇ । ਉਹ ਕਈ ਪ੍ਰਾਜੈਕਟਸ 'ਤੇ ਕੰਮ ਕਰ ਰਹੇ ਨੇ ਅਤੇ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ।

Related Post