ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਨੰਦਾ ਸ਼ਰਮਾ ਲੈ ਕੇ ਆ ਰਹੀ ਹੈ ਨਵਾਂ ਗੀਤ

By  Aaseen Khan October 25th 2019 11:45 AM

ਸਾਲ 2019 ਜਿਸ 'ਚ ਵਿਸ਼ਵ ਭਰ ਵਿਚ ਗੁਰੂ ਨਾਨਕ ਪਾਤਸ਼ਾਹ ਦੇ 550 ਵੇਂ ਪ੍ਰਕਾਸ਼ ਪੁਰਬ ਦੀਆਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਧਾਰਮਿਕ ਜਥੇਬੰਦੀਆਂ ਅਤੇ ਸਰਕਾਰਾਂ ਵੱਲੋਂ ਇਸ ਪਾਵਨ ਮੌਕੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਪੰਜਾਬੀ ਸੰਗੀਤ ਜਗਤ 'ਚ ਵੀ ਗੁਰੂ ਨਾਨਕ ਦੇਵ ਜੇ ਦੇ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਗਾਣੇ ਰਿਲੀਜ਼ ਅਤੇ ਐਲਾਨੇ ਜਾ ਰਹੇ ਹਨ। ਪੰਜਾਬ ਦੀ ਨਾਮੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਵੀ ਆਪਣੇ ਨਵੇਂ ਗਾਣੇ ਦਾ ਐਲਾਨ ਕਰ ਦਿੱਤਾ ਹੈ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।

 

View this post on Instagram

 

'ਜਾਹਰੁ ਪੀਰ ਜਗਤੁ ਗੁਰੁ ਬਾਬਾ' ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਲੋਕਾਈ ਨੂੰ ਵਧਾਈ। ਅਕਾਲ ਪੁਰਖ ਮਿਹਰ ਕਰਨ ਤੇ ਸਤਿਗੁਰਾਂ ਦੀ ਬਾਣੀ ਸਾਡੇ ਤਪਦੇ ਹਿਰਦਿਆਂ ਵਿਚ ਸਦਾ ਠੰਡ ਵਰਤਾਉਂਦੀ ਰਹੇ। ??

A post shared by Sunanda Sharma (@sunanda_ss) on Oct 24, 2019 at 10:09pm PDT

ਗੀਤ ਦਾ ਨਾਮ ਹੈ 'ਨਾਨਕੀ ਦਾ ਵੀਰ' ਜਿਸ ਦਾ ਪੋਸਟਰ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਉਹਨਾਂ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ,'ਜਾਹਰੁ ਪੀਰ ਜਗਤੁ ਗੁਰੁ ਬਾਬਾ',ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਲੋਕਾਈ ਨੂੰ ਵਧਾਈ। ਅਕਾਲ ਪੁਰਖ ਮਿਹਰ ਕਰਨ ਤੇ ਸਤਿਗੁਰਾਂ ਦੀ ਬਾਣੀ ਸਾਡੇ ਤਪਦੇ ਹਿਰਦਿਆਂ ਵਿਚ ਸਦਾ ਠੰਡ ਵਰਤਾਉਂਦੀ ਰਹੇ'।

ਹੋਰ ਵੇਖੋ : ਜਾਣੋਂ ਗੁਰੂ ਸਾਹਿਬਾਨ ਦੀਆਂ ਉਦਾਸੀਆਂ ਦਾ ਇਤਿਹਾਸ ਅਮਰਜੀਤ ਚਾਵਲਾ ਦੇ ਨਾਲ

 

View this post on Instagram

 

Nain do balori paine __________________? Lets see who all remember ☺️

A post shared by Sunanda Sharma (@sunanda_ss) on Aug 22, 2019 at 7:39am PDT

ਗਾਣੇ ਦੇ ਬੋਲ ਵੀਤ ਬਲਜੀਤ ਦੇ ਹਨ ਅਤੇ ਸੰਗੀਤ ਬੀਟ ਮਿਨਿਸਟਰ ਦਾ ਹੈ। ਸਟਾਲਿਨਵੀਰ ਸਿੰਘ ਦੇ ਨਿਰਦੇਸ਼ਨ 'ਚ ਵੀਡੀਓ ਦਾ ਫ਼ਿਲਮਾਂਕਣ ਕੀਤਾ ਗਿਆ ਹੈ।ਸੁਨੰਦਾ ਸ਼ਰਮਾ ਤੋਂ ਇਲਾਵਾ ਆਰ ਨੇਤ, ਬੱਬੂ ਮਾਨ ਸੁਖਸ਼ਿੰਦਰ ਸ਼ਿੰਦਾ ਵਰਗੇ ਗਾਇਕ ਗੁਰੂ ਨਾਨਕ ਦੀ ਵਡਿਆਈ ਅਤੇ ਉਪਦੇਸ਼ ਗਾਣਿਆਂ ਦੇ ਜ਼ਰੀਏ ਬਿਆਨ ਕਰ ਚੁੱਕੇ ਹਨ।

Related Post