ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਲਈ ਰੱਖਿਆ ਵੱਡਾ ਸਰਪਰਾਈਜ਼ 

By  Rupinder Kaler June 4th 2019 03:34 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕਾ ਸੁਨੰਦਾ ਸ਼ਰਮਾ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਸੁਨੰਦਾ ਸ਼ਰਮਾ ਨੇ ਕਈ ਹਿੱਟ ਗਾਣੇ ਦਿੱਤੇ ਹਨ । ਸੁਨੰਦਾ ਨੂੰ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਕਈ ਹਿੱਟ ਗਾਣੇ ਦਿੱਤੇ ਹਨ । ਸੁਨੰਦਾ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਪਟਾਕੇ, ਸੈਂਡਲ, ਮੋਰਨੀ ਵਰਗੇ ਹਿੱਟ ਗਾਣੇ ਦਿੱਤੇ ਹਨ ।

https://www.youtube.com/watch?time_continue=57&v=94vimg-so20

ਇਸੇ ਤਰ੍ਹਾਂ ਸੁਨੰਦਾ ਨੇ ਬਾਲੀਵੁੱਡ ਨੂੰ ਵੀ ਕੁਝ ਹਿੱਟ ਗਾਣੇ ਦਿੱਤੇ ਹਨ । ਸੁਨੰਦਾ ਨੇ ਬਾਦਸ਼ਾਹ ਨਾਲ ਤੇਰੇ ਨਾਲ ਨੱਚਣਾ ਗਾਣਾ ਬਾਲੀਵੁੱਡ ਦੀ ਫ਼ਿਲਮ ਲਈ ਕੀਤਾ ਸੀ । ਇਸ ਗਾਣੇ ਨੇ ਸੁਨੰਦਾ ਸ਼ਰਮਾ ਦੀ ਹਰ ਪਾਸੇ ਚਰਚਾ ਛੇੜ ਦਿੱਤੀ ਸੀ ਤੇ ਲੱਖਾਂ ਲੋਕਾਂ ਨੂੰ ਇਹ ਗਾਣਾ ਕਾਫੀ ਪਸੰਦ ਆਇਆ ਸੀ । ਇਸ ਤਰ੍ਹਾਂ ਉਸ ਨੇ ਹੋਰ ਵੀ ਕਈ ਫ਼ਿਲਮਾਂ ਵਿੱਚ ਗਾਣੇ ਕੀਤੇ ਹਨ ।

https://www.instagram.com/p/ByNhIyEFroG/?utm_source=ig_embed

ਇਸ ਸਭ ਦੇ ਚਲਦੇ ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਲਈ ਵੱਡਾ ਸਰਪਰਾਈਜ਼ ਰੱਖਿਆ ਹੈ । ਸੁਨੰਦਾ ਸ਼ਰਮਾ ਨੇ ਆਪਣੇ ਨਵੇਂ ਗਾਣੇ ਦਾ ਐਲਾਨ ਤਾਂ ਕਰ ਦਿੱਤਾ ਹੈ । ਪਰ ਗਾਣੇ ਦਾ ਟਾਈਟਲ ਕਿਸੇ ਨਾਲ ਸ਼ੇਅਰ ਨਹੀਂ ਕੀਤਾ । ਸੁਨੰਦਾ ਨੇ ਇਸ ਨੂੰ ਸਰਪਰਾਈਜ਼ ਰੱਖਿਆ ਹੈ । ਸੁਨੰਦਾ ਨੇ ਗਾਣੇ ਦੀ ਜਾਣਕਾਰੀ ਆਪਣੇ ਸੋਸ਼ਲ ਅਕਾਊਂਟ ਤੇ ਦਿੱਤੀ ਹੈ । ਸੁਨੰਦਾ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਸਿੱਪੀ ਗਿੱਲ ਦੀ ਫ਼ਿਲਮ ਗਦਰੀ ਯੋਧੇ ਵਿੱਚ ਨਜ਼ਰ ਆਵੇਗੀ ।

https://www.instagram.com/p/ByK9K9-FI5w/?utm_source=ig_embed

Related Post