ਸੁਨੰਦਾ ਸ਼ਰਮਾ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਬਰਥਡੇ ਵਿਸ਼,ਲਿਖਿਆ ਭਾਵੁਕ ਸੁਨੇਹਾ, ਕਿਹਾ ਭਰਾ ਤੋਂ ਬਿਨ੍ਹਾਂ ਜ਼ਿੰਦਗੀ ਦੇ ਕਿਸੇ ਵੀ ਪਲ ਦੀ ਕਲਪਨਾ ਵੀ ਨਹੀਂ ਕਰ ਸਕਦੀ

By  Shaminder September 1st 2020 10:14 AM

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਭਰਾ ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਇਹ ਤਸਵੀਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਭਰਾ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ ।

https://www.instagram.com/p/CEjo7TWDCA9/

ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਭਾਵੇਂ ਉਹ ਉਨ੍ਹਾਂ ਦੇ ਕੰਮ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਹੋਣ ।

https://www.instagram.com/p/CDa_N17DFoa/

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤ ਲਗਾਤਾਰ ਕੱਢ ਰਹੇ ਨੇ । ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਸੰਗੀਤ ਇੰਡਸਟਰੀ ‘ਚ ਆਏ ਸਨ ।

https://www.instagram.com/p/CDLQVkWD0yU/

ਕਿਉਂਕਿ ਉਨ੍ਹਾਂ ਨੂੰ ਸਕੂਲ ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਇਹ ਸ਼ੌਂਕ ਜਲਦ ਹੀ ਉੇਨ੍ਹਾਂ ਦੇ ਪ੍ਰੋਫੈਸ਼ਨ ‘ਚ ਤਬਦੀਲ ਹੋ ਗਿਆ ।

Related Post