ਇੰਦਰਾ ਗਾਂਧੀ ਦੀ ਸਿਫਾਰਸ਼ ’ਤੇ ਅਮਿਤਾਬ ਬੱਚਨ ਨੂੰ ਇਸ ਬੰਦੇ ਨੇ ਦਿੱਤਾ ਸੀ ਫ਼ਿਲਮਾਂ ਵਿੱਚ ਪਹਿਲਾ ਬਰੇਕ

By  Rupinder Kaler October 22nd 2019 02:07 PM

ਜਾਨੀ ਦੁਸ਼ਮਣ, ਮਦਰ ਇੰਡੀਆ, ਪੜੋਸਨ ਵਰਗੀਆਂ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸੁਨੀਲ ਦੱਤ ਬਾਰੇ ਸ਼ਾਇਦ ਤੁਹਾਨੂੰ ਇਹ ਪਤਾ ਨਹੀਂ ਹੋਵੇਗਾ ਕਿ ਸੁਨੀਲ ਦੱਤ ਨੇ ਹੀ ਇਸ ਸਦੀ ਦੇ ਮਹਾ ਨਾਇਕ ਯਾਨੀ ਅਮਿਤਾਬ ਬੱਚਨ ਨੂੰ ਫ਼ਿਲਮਾਂ ਵਿੱਚ ਪਹਿਲਾ ਬਰੇਕ ਦਿਵਾਇਆ ਸੀ । ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨਰਗਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਸੁਨੀਲ ਦੱਤ ਉਹਨਾਂ ਦੀ ਦੋਸਤ ਤੇਜੀ ਬੱਜਨ ਦੇ ਬੇਟੇ ਦਾ ਆਡੀਸ਼ਨ ਲੈ ਲਵੇ।

ਨਰਗਿਸ ਤੁਰੰਤ ਅਮਿਤਾਬ ਬੱਚਨ ਦੀ ਤਸਵੀਰ ਲੈ ਕੇ ਬੀਆਰ ਚੋਪੜਾ ਕੋਲ ਪਹੁੰਚੀ । ਬੀਆਰ ਚੋਪੜਾ ਨੂੰ ਜਦੋਂ ਇਹ ਪਤਾ ਲੱਗਾ ਕਿ ਨਵੇਂ ਮੁੰਡੇ ਦਾ ਨਾਂਅ ਇੰਦਰਾ ਗਾਂਧੀ ਨੇ ਸੁਝਾਇਆ ਹੈ ਤਾਂ ਉਹਨਾਂ ਨੇ ਤੁਰੰਤ ਨਿਰਦੇਸ਼ਕ ਮੋਹਨ ਸਹਿਗਲ ਨੂੰ ਨਵੇਂ ਮੁੰਡੇ ਦਾ ਆਡੀਸ਼ਨ ਲੈਣ ਲਈ ਕਿਹਾ । ਇਸ ਆਡੀਸ਼ਨ ਤੋਂ ਬਾਅਦ ਅਮਿਤਾਬ ਨੇ ਕਈ ਆਡੀਸ਼ਨ ਦਿੱਤੇ ।

ਪਰ ਸੁਨੀਲ ਦੱਤ ਨੇ ਹੀ ਉਹਨਾਂ ਨੂੰ ਪਹਿਲਾ ਰੋਲ ਦਿੱਤਾ ਸੀ । ਅਮਿਤਾਬ ਬੱਚਨ ਦੀ ਪਹਿਲੀ ਫ਼ਿਲਮ ਸੀ ਰੇਸ਼ਮਾ ਔਰ ਸ਼ੇਰਾ ਜਿਸ ਨੂੰ ਸੁਨੀਲ ਦੱਤ ਹੀ ਪ੍ਰੋਡਿਊਸ ਕਰ ਰਹੇ ਸਨ । ਹਰ ਪਾਸੇ ਤੋਂ ਨਾਂ ਦਾ ਸਾਹਮਣਾ ਕਰ ਚੁੱਕੇ ਅਮਿਤਾਬ ਹਾਰ ਗਏ ਤਾਂ ਸੁਨੀਲ ਦੱਤ ਨੇ ਅਮਿਤਾਬ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਸ ਦੇ ਲਾਇਕ ਰੋਲ ਹੋਵੇਗਾ ਉਹ ਉਸ ਨੂੰ ਫੋਨ ਕਰਨਗੇ, ਤੇ ਉਹਨਾਂ ਨੇ ਇਹ ਵਾਅਦਾ ਨਿਭਾਇਆ ਵੀ ।

ਸਾਤ ਹਿੰਦੋਸਤਾਨੀ ਨੂੰ ਅਮਿਤਾਬ ਦੀ ਪਹਿਲੀ ਫ਼ਿਲਮ ਇਸ ਲਈ ਵੀ ਮੰਨਿਆ ਜਾਂਦਾ ਹੈ ਕਿਉਂਕਿ ਇਹ ਫ਼ਿਲਮ ਰੇਸ਼ਮਾ ਔਰ ਸ਼ੇਰਾ ਤੋਂ ਪਹਿਲਾਂ ਰਿਲੀਜ਼ ਹੋ ਗਈ ਸੀ ।

Related Post