ਕਿਸਾਨਾਂ ਦੇ ਮੁੱਦੇ ‘ਤੇ ਸੰਨੀ ਦਿਓਲ ਨੇ ਤੋੜੀ ਚੁੱਪੀ, ਦੀਪ ਸਿੱਧੂ ਨੂੰ ਵੀ ਲਿਆ ਲਪੇਟੇ ਵਿੱਚ

By  Rupinder Kaler December 7th 2020 12:51 PM -- Updated: December 7th 2020 02:29 PM

ਲੰਮੇ ਇੰਤਜ਼ਾਰ ਤੋਂ ਬਾਅਦ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਕਿਸਾਨਾਂ ਦੇ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ । ਸੰਨੀ ਨੇ ਸੋਸ਼ਲ ਮੀਡੀਆ ਤੇ ਆਪਣੀ ਗੱਲ ਰੱਖੀ ਹੈ । ਇਸ ਬਿਆਨ ਵਿੱਚ ਨਾ ਤਾਂ ਉਹਨਾਂ ਨੇ ਕਿਸਾਨਾਂ ਦਾ ਖੁੱਲ ਕੇ ਸਮਰਥਨ ਕੀਤਾ ਹੈ ਤੇ ਨਾ ਹੀ ਆਪਣੀ ਪਾਰਟੀ ਦਾ । ਸੰਨੀ ਦਿਓਲ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਪੂਰੀ ਦੁਨੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਕਿਸਾਨਾਂ ਅਤੇ ਸਾਡੀ ਸਰਕਾਰ ਦਾ ਮਾਮਲਾ ਹੈ।

ਹੋਰ ਪੜ੍ਹੋ :

ਜੱਸੀ ਗਿੱਲ ਅਤੇ ਬੱਬਲ ਰਾਏ ਵੀ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ

ਬਾਲੀਵੁੱਡ ਦੀਆਂ ਇਹਨਾਂ ਹੀਰੋਇਨਾਂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ

ਕਿਸੇ ਨੂੰ ਵੀ ਇਸ ਦੇ ਵਿਚਕਾਰ ਨਹੀਂ ਆਉਣਾ ਚਾਹੀਦਾ, ਕਿਉਂਕਿ ਦੋਵੇਂ ਗੱਲਬਾਤ ਕਰਕੇ ਇਸਦਾ ਹੱਲ ਲੱਭਣਗੇ। ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਇਸਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਉਹ ਲੋਕ ਰੁਕਾਵਟਾਂ ਪੈਦਾ ਕਰ ਰਹੇ ਹਨ। ਉਹ ਬਿਲਕੁਲ ਵੀ ਕਿਸਾਨਾਂ ਬਾਰੇ ਨਹੀਂ ਸੋਚ ਰਹੇ, ਉਨ੍ਹਾਂ ਦਾ ਕੋਈ ਆਪਣਾ ਸੁਆਰਥ ਹੋ ਸਕਦਾ ਹੈ." ਇਸ ਲਾਈਨ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਕਰੀਬੀ ਦੀਪ ਸਿੱਧੂ ਬਾਰੇ ਟਿਪਣੀ ਕਰਦਿਆਂ ਲਿਖਿਆ, ਦੀਪ ਸਿੱਧੂ, ਜੋ ਇਲੈਕਸ਼ਨ ਦੌਰਾਨ ਮੇਰੇ ਨਾਲ ਸੀ, ਲੰਬੇ ਸਮੇਂ ਤੋਂ ਉਹ ਮੇਰੇ ਨਾਲ ਨਹੀਂ ਹੈ, ਉਹ ਜੋ ਵੀ ਕੁਝ ਕਹਿ ਰਿਹਾ ਹੈ ਅਤੇ ਕਰ ਰਿਹਾ ਹੈ, ਉਹ ਉਸਦੀ ਇੱਛਾ ਅਨੁਸਾਰ ਕਰ ਰਿਹਾ ਹੈ, ਉਸਦੀ ਕਿਸੇ ਵੀ ਗਤੀਵਿਧੀ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ।

ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਦੇ ਨਾਲ ਹਾਂ ,ਅਤੇ ਹਮੇਸ਼ਾਂ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾਂ ਹੀ ਕਿਸਾਨਾਂ ਦੀ ਭਲਾਈ ਬਾਰੇ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਸਹੀ ਸਿੱਟੇ 'ਤੇ ਪਹੁੰਚੇਗੀ।"

Dharmendra

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਸੰਨੀ ਕੋਰੋਨਾ ਪੌਜ਼ੇਟਿਵ ਪਾਏ ਗਏ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਹੀ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਸੰਨੀ ਦਿਓਲ ਫਿਲਹਾਲ ਮਨਾਲੀ 'ਚ ਹਨ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਹੈ।

Related Post