ਏਨਾਂ ਅਮੀਰ ਹੈ ਧਰਮਿੰਦਰ ਦਾ ਮੁੰਡਾ ਅਜੈ ਸਿੰਘ ਦਿਓਲ ਉਰਫ਼ ਸੰਨੀ ਦਿਓਲ 

By  Rupinder Kaler May 1st 2019 11:51 AM

ਫ਼ਿਲਮੀਂ ਦੁਨੀਆਂ ਦੇ ਅਮੀਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਵਿੱਚ ਦਿਓਲ ਪਰਿਵਾਰ ਵੀ ਇਹਨਾਂ ਪਰਿਵਾਰਾਂ ਵਿੱਚੋਂ ਇੱਕ ਹੈ । ਜੇਕਰ ਇਸ ਪਰਿਵਾਰ ਦੇ ਮੈਂਬਰ ਸੰਨੀ ਦਿਓਲ ਦੀ ਗੱਲ ਕੀਤੀ ਜਾਵੇ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ 87 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। ਸੰਨੀ ਦਿਓਲ ਨੇ ਇਹ ਜਾਣਕਾਰੀ ਬੀਤੇ ਦਿਨ ਚੋਣ ਕਮਿਸ਼ਨ ਨੂੰ ਦਿੱਤੀ ਸੀ ।

Sunny Deol Sunny Deol

ਸੰਨੀ ਦਿਓਲ ਨੇ ਜੋ ਅੰਕੜੇ ਪੇਸ਼ ਕੀਤੇ ਹਨ ਉਨ੍ਹਾਂ ਕੋਲ ਆਪਣੇ ਪਿਤਾ ਤੇ ਮਤਰੇਈ ਮਾਂ ਹੇਮਾ ਮਾਲਿਨੀ ਨਾਲੋਂ ਕਾਫੀ ਘੱਟ ਜਾਇਦਾਦ ਹੈ। ਉਹ ਦੋਵੇਂ ਬਾਲੀਵੁੱਡ ਸਿਤਾਰੇ 249 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ। ਸੰਨੀ ਦਿਓਲ ਉਰਫ਼ ਅਜੈ ਸਿੰਘ ਦਿਓਲ ਤੇ ਉਨ੍ਹਾਂ ਦੀ ਪਤਨੀ ਸਾਂਝੇ ਤੌਰ 'ਤੇ 87  ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ ਤੇ ਦੋਵਾਂ ਜੀਆਂ ਸਿਰ ਤਕਰੀਬਨ 53 ਕਰੋੜ ਦਾ ਕਰਜ਼ਾ ਵੀ ਹੈ।

Sunny Deol Sunny Deol

ਸੰਨੀ ਦਿਓਲ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਸੰਨੀ ਦੇ ਕੋਲ 26  ਲੱਖ ਨਗਦ ਹਨ ਜਦੋਂ ਕਿ ਉਹਨਾਂ ਦੀ ਪਤਨੀ ਕੋਲ 16  ਲੱਖ ਦੀ ਨਗਦ ਰਾਸ਼ੀ ਹੈ । ਇਸ ਤੋਂ ਇਲਾਵਾਂ ਸੰਨੀ ਦੀ  ਬੈਂਕ 'ਚ ਜਮ੍ਹਾਂ ਪੂੰਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਖਾਤੇ ਵਿੱਚ 09  ਲੱਖ 36  ਹਜ਼ਾਰ ਰੁਪਏ ਹਨ ਜਦੋਂ ਕਿ  ਪਤਨੀ ਕੋਲ 18  ਲੱਖ 94 ਹਜ਼ਾਰ ਬੈਂਕ ਵਿੱਚ ਜਮਾਂ ਹਨ ।

Sunny Deol Sunny Deol

ਸੰਨੀ ਦਿਓਲ ਕੋਲ 1  ਕਰੋੜ 43  ਲੱਖ ਰੁਪਏ ਦੇ ਬਾਂਡ, ਸ਼ੇਅਰ ਤੇ ਮਿਉਚੂਅਲ ਫੰਡ ਹਨ । ਅਜੈ ਸਿੰਘ ਧਰਮੇਂਦਰ ਦਿਓਲ ਕੋਲ  1 ਕਰੋੜ 69 ਲੱਖ ਦੇ ਵਾਹਨ ਹਨ । ਇਸ ਤੋਂ ਇਲਾਵਾ ਅਜੈ ਸਿੰਘ ਧਰਮੇਂਦਰ ਦਿਓਲ ਕੋਲ ਹੋਰ ਵੀ ਜਾਇਦਾਦ ਹੈ ਜਿਹੜੀ ਕਿ ਕੁੱਲ ਮਿਲਾ ਕੇ 87  ਕਰੋੜ ਦੇ ਲੱਗਪਗ ਬਣਦੀ ਹੈ ।

Related Post