ਸੰਨੀ ਦਿਓਲ 16 ਸਾਲ ਤੱਕ ਸ਼ਾਹਰੁਖ ਖ਼ਾਨ ਨਾਲ ਰਹੇ ਨਰਾਜ਼, ਇਹ ਸੀ ਵੱਡਾ ਕਾਰਨ 

By  Rupinder Kaler June 18th 2019 04:08 PM -- Updated: June 18th 2019 04:13 PM

ਸੰਨੀ ਦਿਓਲ ਨੇ ਸ਼ਾਹਰੁਖ ਖ਼ਾਨ ਨਾਲ 1993 ਵਿੱਚ ਡਰ ਫ਼ਿਲਮ ਵਿੱਚ ਕੰਮ ਕੀਤਾ ਸੀ । ਇਸ ਫ਼ਿਲਮ ਤੋਂ ਬਾਅਦ ਦੋਹਾਂ ਨੇ ਕਦੇ ਵੀ ਇੱਕਠੇ ਕੰਮ ਨਹੀਂ ਕੀਤਾ ਤੇ ਨਾ ਹੀ ਦੋਹਾਂ ਨੇ ਕਦੇ 16 ਸਾਲ ਤੱਕ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ । ਹਾਲ ਹੀ ਵਿੱਚ  ਦਿਓਲ ਨੇ ਇੱਕ ਇੰਟਰਵਿਊ ਵਿੱਚ ਇਸ ਦਾ ਖੁਲਾਸਾ ਕੀਤਾ ਹੈ ।ਸੰਨੀ ਨੇ ਇਸ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ 'ਉਹ ਡਰ ਫ਼ਿਲਮ ਵਿੱਚ ਇੱਕ ਸੀਨ ਕਰ ਰਹੇ ਸਨ,  ਜਿਸ ਵਿੱਚ ਸ਼ਾਹਰੁਖ ਉਹਨਾਂ ਨੂੰ ਛੁਰਾ ਮਾਰਦੇ ਹਨ ।

https://www.youtube.com/watch?v=huj9_8uV5y8

ਇਸ ਸੀਨ ਨੂੰ ਲੈ ਕੇ ਸੰਨੀ ਨੇ ਯੱਸ਼ ਚੋਪੜਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਫ਼ਿਲਮ ਵਿੱਚ ਉਹ ਕਮਾਂਡੋ ਹਨ । ਅਜਿਹੇ ਵਿੱਚ ਉਹ ਆਮ ਇਨਸਾਨ ਨਾਲੋਂ ਕੁਝ ਜ਼ਿਆਦਾ ਤਾਕਤਵਰ ਹਨ, ਤੇ ਆਮ ਲੜਕਾ ਉਹਨਾਂ ਨੂੰ ਛੁਰਾ ਕਿਸ ਤਰ੍ਹਾਂ ਮਾਰ ਸਕਦਾ ਹੈ । ਇਸ ਲਈ ਉਹਨਾਂ ਨੇ ਇਸ ਸੀਨ ਨੂੰ ਬਦਲਣ ਲਈ ਕਿਹਾ ਪਰ ਉਹਨਾਂ ਦੀ ਮੰਨੀ ਨਹੀਂ ਗਈ । ਪਰ ਸੰਨੀ ਨੂੰ ਇਹ ਸੀਨ ਕਰਕੇ ਗੁੱਸਾ ਆ ਰਿਹਾ ਸੀ।'

https://www.instagram.com/p/Byo9D8HJ-lK/

ਜਦੋਂ ਸੰਨੀ ਨੂੰ ਸ਼ਾਹਰੁਖ ਨਾਲ ਗੱਲ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ 'ਇਸ ਤਰ੍ਹਾਂ ਨਹੀਂ ਕਿ ਉਹਨਾਂ ਨੇ ਗੱਲ ਨਹੀਂ ਕੀਤੀ,  ਪਰ ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ।'  ਇੱਕ ਹੋਰ ਇੰਟਰਵਿਊ ਵਿੱਚ ਸੰਨੀ ਨੇ ਖੁਲਾਸਾ ਕੀਤਾ ਸੀ ਕਿ ਫ਼ਿਲਮ ਨਿਰਮਾਤਾਵਾਂ ਨੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਫ਼ਿਲਮ ਸਾਈਨ ਕਰਵਾਈ ਸੀ  ।ਸੰਨੀ ਨੇ ਦੱਸਿਆ ਕਿ ਫ਼ਿਲਮ ਨਿਰਮਾਤਾਵਾਂ ਨੇ ਉਹਨਾਂ ਨੂੰ ਦੱਸਿਆ ਨਹੀਂ ਸੀ ਕਿ ਉਹ ਫ਼ਿਲਮ ਵਿੱਚ ਵਿਲੇਨ ਨੂੰ ਜ਼ਿਆਦਾ ਪ੍ਰਮੁੱਖਤਾ ਦੇਣ ਵਾਲੇ ਹਨ ।

https://www.instagram.com/p/BxqzTHZpIld/

Related Post