ਸਨੀ ਦਿਓਲ ਦੀ ਫ਼ਿਲਮ ਨੂੰ ਮਿਲੀ ਹਰੀ ਝੰਡੀ

By  Gourav Kochhar December 17th 2017 06:03 PM

ਬਹੁਤ ਸਾਲਾਂ ਤੋਂ ਸੈਂਸਰ ਬੋਰਡ ਦੇ ਵਿਚ ਅੱਟਕੀ ਹੋਈ ਸਨੀ ਦਿਓਲ Sunny Deol ਦੀ ਫ਼ਿਲਮ “ਮੁਹੱਲਾ ਅੱਸੀ Mohalla Assi” ਹੁਣ ਜਾ ਕੇ 10 ਕੱਟ ਤੋਂ ਬਾਅਦ "ਏ (A)" ਸਰਟੀਫਿਕੇਟ ਦੇ ਨਾਲ ਪਾਸ ਹੋ ਚੁੱਕੀ ਹੈ | ਹੁਣ ਜਾ ਕੇ ਇਸ ਫ਼ਿਲਮ ਨੂੰ ਹਰੀ ਝੰਡੀ ਮਿਲ ਗਈ ਹੈ, ਪਰ ਇਹ ਫ਼ਿਲਮ ਤਾਂ ਪਹਿਲਾਂ ਹੀ ਲੀਕ ਹੋ ਚੁਕੀ ਹੈ ਤੇ ਲਗਭਗ ਸਾਰਿਆਂ ਨੇ ਆਪਣੇ ਫੋਨ, ਲੈਪਟਾਪ ਤੇ ਕੰਪਿਊਟਰ ਤੇ ਦੇਖ ਵੀ ਲਿੱਤੀ ਹੈ |

ਹੁਣ ਵੇਖਣਾ ਇਹ ਹੈ ਕਿ ਇਸ ਫ਼ਿਲਮ ਦੇ ਪ੍ਰੋਡੂਸਰ ਨੂੰ ਇਸ ਫਿਲਮ ਤੋਂ ਕਿੰਨਾ ਕੁ ਫਾਇਦਾ ਹੋਵੇਗਾ | ਫ਼ਿਲਮ ਸੈਂਸਰ ਬੋਰਡ ਨੇ ਤਾਂ ਪਾਸ ਕਰ ਦਿੱਤੀ ਹੈ, ਪਰ ਹੁਣ ਕਿਨ੍ਹੀ ਕੁ ਸਕ੍ਰੀਨਸ ਤੇ ਇਹ ਫ਼ਿਲਮ ਰਿਲੀਜ਼ ਹੁੰਦੀ ਹੈ ਤੇ ਲੋਕ ਕਿੰਨ੍ਹਾ ਕੁ ਇਸ ਫ਼ਿਲਮ ਨੂੰ ਦੇਖਣ ਲਈ ਜਾਣਗੇ |

Related Post