ਸੰਨੀ ਦਿਓਲ ਨੇ ਆਪਣੇ ਬੇਟੇ ਕਰਨ ਦਿਓਲ ਲਈ ਦਿਲ 'ਤੇ ਧਰਿਆ ਪੱਥਰ

By  Rupinder Kaler April 18th 2019 03:41 PM

90 ਦੇ ਦਹਾਕੇ ਵਿੱਚ ਗਾਇਲ, ਘਾਤਕ ਅਤੇ ਦਾਮਿਨੀ ਵਰਗੀਆਂ ਹਿੱਟ ਫ਼ਿਲਮਾਂ ਦੇ ਕੇ ਸੰਨੀ ਦਿਓਲ ਤੇ ਰਾਜਕੁਮਾਰ ਸੰਤੋਸ਼ੀ ਨੇ ਬਾਲੀਵੁੱਡ ਵਿੱਚ ਆਪਣਾ ਦਬਦਬਾ ਬਣਾਇਆ ਸੀ । ਪਰ ਕੁਝ ਸਮੇਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿੱਚ ਦੂਰੀਆਂ ਵੱਧ ਗਈਆਂ ਸਨ । ਪਰ ਹੁਣ ਇਹ ਦੂਰੀਆਂ ਖਤਮ ਹੋ ਗਈਆਂ ਹਨ । ਇਸ ਸਭ ਦੇ ਚਲਦੇ ਦੋਹਾਂ ਨੇ ਇੱਕ ਫ਼ਿਲਮ ਬਨਾਉਣ ਦੀ ਤਿਆਰੀ ਕੀਤੀ ਹੈ । ਪਰ ਸੰਨੀ ਨੇ ਆਪਣੇ ਬੇਟੇ ਲਈ ਇਸ ਫ਼ਿਲਮ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਹੈ ।

sunny deol sunny deol

ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਦੀ ਕਹਾਣੀ  ਫਤਿਹ ਸਿੰਘ 'ਤੇ ਅਧਾਰਿਤ ਹੈ । ਇਹ ਇੱਕ ਕਾਲਪਨਿਕ ਕਿਰਦਾਰ ਹੈ । ਇਸ ਫ਼ਿਲਮ ਦੀ ਇਸੇ ਸਾਲ ਫਰਵਰੀ ਵਿੱਚ ਸ਼ੂਟਿੰਗ ਸ਼ੁਰੂ ਹੋਣੀ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ । ਸੰਨੀ ਦਿਓਲ ਆਪਣੇ ਬੇਟੇ ਕਰਨ ਦੀ ਫ਼ਿਲਮ 'ਤੇ ਪੂਰਾ ਧਿਆਨ ਦੇ ਰਹੇ ਹਨ । ਸੰਤੋਸ਼ੀ ਵੀ ਇਸ ਗੱਲ ਨੂੰ ਜਾਣਦੇ ਹਨ ।

Sunny-Deol, Rajkumar-Santoshi Sunny-Deol, Rajkumar-Santoshi

ਉਹਨਾਂ ਦਾ ਕਹਿਣਾ ਹੈ ਕਿ ਕਰਨ ਉਹਨਾਂ ਦੇ ਪੁੱਤਰ ਵਰਗਾ ਹੈ, ਇਹ ਉਸ ਦੀ ਪਹਿਲੀ ਫ਼ਿਲਮ ਹੈ । ਸੰਤੋਸ਼ੀ ਮੁਤਾਬਿਕ ਉਹਨਾਂ ਦੀ ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਪੂਰਾ ਹੋ ਗਿਆ ਹੈ । ਫਤਿਹ ਸਿੰਘ ਦੀ ਸ਼ੂਟਿੰਗ ਲੰਦਨ ਤੇ ਪੰਜਾਬ ਵਿੱਚ ਹੋਵੇਗੀ ।

Sunny-Deol Sunny-Deol

ਉਧਰ ਸੰਨੀ ਦਿਓਲ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਪਰ ਜਦੋਂ ਤੱਕ ਕਰਨ ਦੀ ਫ਼ਿਲਮ ਰਿਲੀਜ਼ ਨਹੀਂ ਹੁੰਦੀ ਉਦੋਂ ਤੱਕ ਸੰਨੀ ਦਿਓਲ ਨੂੰ ਆਪਣੇ ਦਿਲ ਤੇ ਪੱਥਰ ਧਰਨਾ ਪਵੇਗਾ ।

Related Post