ਸਨੀ ਦਿਓਲ ਦਾ ਪੁੱਤਰ ਕਰਣ ਦਿਓਲ ਸ਼ੂਟਿੰਗ ਲਈ ਜਾਂਦਾ ਹੈ ਮੈਟਰੋ 'ਚ, ਵੀਡੀਓ ਹੋਈ ਵਾਇਰਲ

By  Aaseen Khan February 5th 2019 02:00 PM

ਸਨੀ ਦਿਓਲ ਦਾ ਪੁੱਤਰ ਕਰਣ ਦਿਓਲ ਸ਼ੂਟਿੰਗ ਲਈ ਜਾਂਦਾ ਹੈ ਮੈਟਰੋ 'ਚ, ਵੀਡੀਓ ਹੋਈ ਵਾਇਰਲ : ਬਾਲੀਵੁੱਡ ਦੇ ਦਿੱਗਜ ਅਦਾਕਾਰ ਸਨੀ ਦਿਓਲ ਜਿੰਨ੍ਹਾਂ ਫ਼ਿਲਮੀ ਜਗਤ ਨੂੰ ਕਈ ਹਿੱਟ ਅਤੇ ਵੱਡੀਆਂ ਫ਼ਿਲਮਾਂ ਦਿੱਤੀਆਂ ਹਨ। ਸਨੀ ਦਿਓਲ ਦਾ ਪੁੱਤਰ ਕਰਣ ਦਿਓਲ ਵੀ ਜਲਦ ਹੀ ਬਾਲੀਵੁੱਡ 'ਚ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਡੈਬਿਊ ਕਰਨ ਜਾ ਰਿਹਾ ਹੈ। ਫਿਲਮ ਨੂੰ ਕਰਣ ਦਿਓਲ ਦੇ ਪਿਤਾ ਯਾਨੀ ਸਨੀ ਦਿਓਲ ਹੀ ਡਾਇਰੈਕਟ ਕਰ ਰਹੇ ਹਨ।

 

View this post on Instagram

 

#sunnydeol son #karandeol snapped at andheri- ghatkoapar metro ride.

A post shared by Viral Bhayani (@viralbhayani) on Feb 4, 2019 at 8:20pm PST

ਪਰ ਸਨੀ ਦਿਉਲ ਦਾ ਪੁੱਤਰ ਕਰਣ ਦਿਓਲ ਇੱਕ ਵੀਡੀਓ ਕਰਕੇ ਸ਼ੋਸ਼ਲ ਮੀਡੀਆ 'ਤੇ ਚਰਚਾ 'ਚ ਛਾਇਆ ਹੋਇਆ ਹੈ। ਜੀ ਹਾਂ ਕਰਣ ਦਿਓਲ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਜਿਸ 'ਚ ਕਰਣ ਦਿਓਲ ਮੁੰਬਈ ਦੀ ਮੈਟਰੋ 'ਚ ਸਫ਼ਰ ਕਰ ਰਹੇ ਹਨ। ਸ਼ੂਟਿੰਗ 'ਤੇ ਸਵੇਰੇ ਜਲਦੀ ਪਹੁੰਚਣ ਲਈ ਕਰਨ ਦਿਓਲ ਮੁੰਬਈ ਦੀ ਅੰਧੇਰੀ ਤੋਂ ਘਾਟਘੋਪਰ ਤੱਕ ਮੈਟਰੋ ਰਾਹੀਂ ਸਫ਼ਰ ਕਰ ਰਹੇ ਹਨ।

ਹੋਰ ਵੇਖੋ :ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

Sunny Deol 'sKaran Deol sported in Mumbai metro riding for shoot Sunny Deol 'sKaran Deol

ਉਹਨਾਂ ਦੀ ਆਉਣ ਵਾਲੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ' ਪਾਸ ਦਾ ਸ਼ੂਟ ਚੱਲ ਰਿਹਾ ਹੈ ਅਤੇ ਇਸ ਫਿਲਮ 'ਚ ਕਰਨ ਦਿਓਲ ਆਪਣੇ ਪਿਤਾ ਦੇ ਨਿਰਦੇਸ਼ਨ 'ਚ ਹੀ ਕੰਮ ਕਰ ਰਹੇ ਹਨ, ਇਸ ਲਈ ਉਹ ਸ਼ੂਟਿੰਗ 'ਤੇ ਲੇਟ ਪਹੁੰਚਣਾ ਨਹੀਂ ਚਾਹੁੰਦੇ। ਇਸ ਲਈ ਬਾਲੀਵੁੱਡ 'ਚ ਚੰਗਾ ਨਾਮ ਖੱਟਣ ਵਾਲੇ ਦਿਓਲ ਪਰਿਵਾਰ ਦਾ ਵਾਰਿਸ ਕਰਣ  ਦਿਓਲ ਮੈਟਰੋ 'ਚ ਵੀ ਜਾਣ ਲਈ ਤਿਆਰ ਹੈ। ਉਹਨਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸ਼ਕਾਂ ਵੱਲੋਂ ਕਰਣ ਦਿਓਲ ਦੀਆਂ ਤਾਰੀਫਾਂ ਵੀ ਕੀਤੀਆਂ ਜਾ ਰਹੀਆਂ ਹਨ।

Related Post