ਆਪਣੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਨੂੰ ਲੈ ਕੇ ਬੋਲੇ ਸੰਨੀ ਦਿਓਲ

By  Rupinder Kaler December 18th 2020 12:53 PM

ਬੀਜੇਪੀ ਸੰਸਦ ਮੈਂਬਰ ਸੰਨੀ ਦਿਓਲ ਨੂੰ ਹਾਲ ਹੀ ਵਿੱਚ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਸਰਕਾਰ ਨੇ ਇਹ ਸੁਰੱਖਿਆ ਸੰਨੀ ਦਿਓਲ ਨੂੰ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਦਿੱਤੀ ਹੈ । ਪਰ ਹੁਣ ਸੰਨੀ ਦਿਓਲ ਨੇ ਇਸ ਸਭ ਤੇ ਵੱਡਾ ਬਿਆਨ ਦਿੱਤਾ ਹੈ । ਉਹਨਾਂ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ।

sunny

ਹੋਰ ਪੜ੍ਹੋ :

ਕਿਸਾਨ ਪ੍ਰਦਰਸ਼ਨ ਦੌਰਾਨ ਤਿੰਨ ਹੋਰ ਕਿਸਾਨਾਂ ਦਾ ਦਿਹਾਂਤ, ਗਾਇਕ ਸਤਵਿੰਦਰ ਬੁੱਗਾ ਨੇ ਦਿੱਤੀ ਸ਼ਰਧਾਂਜਲੀ

ਪੰਜਾਬੀ ਗਾਇਕ ਬਾਈ ਅਮਰਜੀਤ ਲੈ ਕੇ ਆ ਰਹੇ ਨੇ ਨਵਾਂ ਕਿਸਾਨੀ ਗੀਤ ‘ਪਹੁੰਚ ਗਏ ਦਿੱਲੀ’

sunny-deol

ਉਨ੍ਹਾਂ ਵਾਈ ਸ਼੍ਰੇਣੀ ਦੀ ਸੁਰੱਖਿਆ ਨੂੰ ਲੈਕੇ ਲਗਾਤਾਰ ਕਈ ਟਵੀਟ ਕੀਤੇ ਹਨ। ਸੰਨੀ ਦਿਓਲ ਨੇ ਟਵੀਟ ਕਰਕੇ ਲਿਖਿਆ ਕਿ ਵਾਈ ਸ਼੍ਰੇਣੀ ਦੀ ਸੁਰੱਖਿਆ ਉਨ੍ਹਾਂ ਨੂੰ ਜੁਲਾਈ 2020 'ਚ ਹੀ ਮਿਲ ਗਈ ਸੀ। ਇਸ ਦਾ ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਡੀਆ 'ਚ ਚੱਲ ਰਹੀ ਖ਼ਬਰ ਗਲਤ ਹੈ ਕਿ ਮੈਨੂੰ ਹਾਲ ਹੀ 'ਚ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।

sunny

ਇਸ ਸੁਰੱਖਿਆ ਪ੍ਰਬੰਧ ਨੂੰ ਜਾਰੀ ਕਿਸਾਨ ਅੰਦੋਲਨ ਨਾਲ ਜੋੜਨ ਦਾ ਯਤਨ ਕੀਤਾ ਜਾਣਾ ਗਲਤ ਹੈ। ਸੰਨੀ ਦਿਓਲ ਨੇ ਟਵੀਟ ਜ਼ਰੀਏ ਮੀਡੀਆ ਨੂੰ ਤੱਥ ਜਾਂਚਣ ਦੀ ਨਸੀਹਤ ਦੇ ਦਿੱਤੀ। ਉਨ੍ਹਾਂ ਲਿਖਿਆ, 'ਮੈਂ ਆਪਣੇ ਮੀਡੀਆ ਸਹਿਯੋਗੀਆਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਖ਼ਬਰ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ।'

Related Post