ਦੂਜੀ ਮਾਂ ਹੇਮਾ ਮਾਲਿਨੀ ਨਾਲ ਕਿਸ ਤਰ੍ਹਾਂ ਦੇ ਹੈ ਸੰਨੀ ਦਿਓਲ ਦਾ ਰਿਸ਼ਤਾ, ਹੇਮਾ ਮਾਲਿਨੀ ਨੇ ਕੀਤਾ ਖੁਲਾਸਾ 

By  Rupinder Kaler April 24th 2019 10:53 AM

ਬਾਲੀਵੁੱਡ ਵਿੱਚ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਸੰਨੀ ਦਿਓਲ ਨੇ ਸਿਆਸਤ ਵੱਲ ਕਦਮ ਵਧਾਏ ਹਨ । ਬੀਤੇ ਦਿਨ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ । ਇਸ ਸਭ ਦੇ ਚਲਦੇ ਜੇਕਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਫੈਮਿਲੀ ਮੈਨ ਦੇ ਤੌਰ ਤੇ ਜਾਣੇ ਜਾਂਦੇ ਹਨ । ਸੰਨੀ ਆਪਣੇ ਭਰਾ ਬੌਬੀ ਦਿਓਲ ਤੇ ਮਾਂ ਪ੍ਰਕਾਸ਼ ਕੌਰ ਦੇ ਕਾਫੀ ਕਰੀਬ ਹਨ ।

https://www.instagram.com/p/BtIJNennXj4/?utm_source=ig_embed

ਪਰ ਸੰਨੀ ਦਾ ਹੇਮਾ ਮਾਲਿਨੀ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਇਹ ਇੱਕ ਵੱਡਾ ਸਵਾਲ ਹੈ ਜਿਸ ਨੂੰ ਲੈ ਕੇ ਹਮੇਸ਼ਾ ਚਰਚਾ ਬਣੀ ਰਹਿੰਦੀ ਹੈ । ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਸੰਨੀ ਤੇ ਹੇਮਾ ਦੀ ਕਿਸ ਤਰ੍ਹਾਂ ਦੀ ਬਾਡਿੰਗ ਹੈ । ਕਈ ਵਾਰ ਖ਼ਬਰਾਂ ਆਉਂਦੀਆਂ ਹਨ ਕਿ ਸੰਨੀ ਤੇ ਹੇਮਾ ਮਾਲਿਨੀ ਦਾ ਰਿਸ਼ਤਾ ਖ਼ਾਸ ਨਹੀਂ । ਕੁਝ ਲੋਕ ਤਾਂ ਇੱਥੋਂ ਤੱਕ ਦਾਅਵਾ ਕਰਦੇ ਹਨ ਕਿ ਦੋਵੇਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ।

https://www.instagram.com/p/BrZXiEaHD_N/?utm_source=ig_embed

ਪਰ ਹੇਮਾ ਮਾਲਿਨੀ ਨੇ ਇੱਕ ਵਾਰ ਆਪਣੇ ਬੇਟੇ ਸੰਨੀ ਦਿਓਲ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਸੀ । ਹੇਮਾ ਮਾਲਿਨੀ ਨੇ ਆਪਣੀ ਬਾਇਓਗ੍ਰਾਫੀ ਵਿੱਚ ਦੱਸਿਆ ਸੀ, ਜਦੋਂ ਵੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ, ਸੰਨੀ ਉਹਨਾਂ ਦੇ ਨਾਲ ਹੁੰਦਾ ਹੈ । ਜਦੋਂ 2015  ਵਿੱਚ ਹੇਮਾ ਮਾਲਿਨੀ ਦਾ ਐਕਸੀਡੈਂਟ ਹੋਇਆ ਸੀ ਉਦੋਂ ਸਭ ਤੋਂ ਪਹਿਲਾਂ ਸੰਨੀ ਹੀ ਹੇਮਾ ਨੂੰ ਦੇਖਣ ਲਈ ਹਸਪਤਾਲ ਪਹੁੰਚਿਆ ਸੀ ।

https://www.instagram.com/p/BtGVitQn1vw/?utm_source=ig_embed

ਹੇਮਾ ਮਾਲਿਨੀ ਮੁਤਾਬਿਕ ਸੰਨੀ ਹਮੇਸ਼ਾ ਸਭ ਦਾ ਖਿਆਲ ਰੱਖਦਾ ਹੈ ਤੇ ਹਰ ਇੱਕ ਦੀ ਕੇਅਰ ਕਰਦਾ ਹੈ । ਸੰਨੀ ਦਿਓਲ ਅਸਲ ਜ਼ਿੰਦਗੀ ਵਿੱਚ ਬਹੁਤ ਹੀ ਸ਼ਰਮੀਲੇ ਮੰਨੇ ਜਾਂਦੇ ਹਨ । ਸੰਨੀ ਨੇ ਖੁਦ ਇੱਕ ਇੰਟਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹ ਘਰ ਵਿੱਚ ਆਪਣੀ ਮਾਂ ਪ੍ਰਕਾਸ਼ ਕੌਰ ਤੇ ਭਰਾ ਬੌਬੀ ਦਿਓਲ ਤੋਂ ਬਿਨ੍ਹਾਂ ਨਹੀਂ ਰਹਿ ਸਕਦੇ । ਹਾਲਾਂ ਕਿ ਪਿਤਾ ਧਰਮਿੰਦਰ ਦੇ ਨਾਲ ਉਹ ਜ਼ਿਆਦਾ ਗੱਲ ਨਹੀਂ ਕਰਦੇ ਜਿੰਨੀ ਮਾਂ ਤੇ ਭਰਾ ਨਾਲ ਕਰਦੇ ਹਨ । 

https://www.instagram.com/p/BteA2einJAh/?utm_source=ig_embed

Related Post