ਬਾਲੀਵੁੱਡ ਦੇ ਇਸ ਸਿਤਾਰੇ ਨੂੰ ਇਸ ਵਜ੍ਹਾ ਕਰਕੇ ਸਕੂਲ 'ਚ ਸਭ ਵੱਧ ਪੈਂਦੀਆਂ ਸਨ ਝਿੜਕਾਂ 

By  Rupinder Kaler January 28th 2019 12:42 PM

ਕਦੇ ਆਪਣੇ ਲੰਮੇ ਵਾਲਾਂ ਕਰਕੇ ਕੁੜੀਆਂ ਨੂੰ ਦੀਵਾਨਾ ਬਨਾਉਣ ਵਾਲੇ ਬੋਬੀ ਦਿਉਲ  50 ਸਾਲਾਂ ਦੇ ਹੋ ਗਏ ਹਨ ।  ਕੁਝ ਦਿਨ ਪਹਿਲਾਂ ਰੇਸ-3 ਫਿਲਮ ਵਿੱਚ ਆਪਣੀ ਬਾਡੀ ਕਰਕੇ ਚਰਚਾ ਵਿੱਚ ਰਹੇ ਬੋਬੀ ਦਿਉਲ ਦਾ 27 ਜਨਵਰੀ ਨੂੰ ਜਨਮ ਦਿਨ ਹੁੰਦਾ ਹੈ । ਬੋਬੀ ਦਿਉਲ ਦੇ ਪਰਿਵਾਰ ਅਤੇ ਉਹਨਾਂ ਦੀ ਫਿਲਮਾਂ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ । ਇੱਥੇ ਅਸੀਂ ਉਹਨਾਂ ਦੀ ਜ਼ਿੰਦਗੀ ਦਾ ਉਹ ਰਾਜ਼ ਖੋਲਾਗੇ ਜਿਹੜਾ ਹਰ ਕੋਈ ਨਹੀਂ ਜਾਣਦਾ ।

https://www.youtube.com/watch?v=mrbZ1tM5tJI

ਬੋਬੀ ਦਿਉਲ ਦੀ ਜ਼ਿੰਦਗੀ ਦਾ ਰਾਜ਼ ਇਹ ਹੈ, ਕਿ ਉਹ ਆਪਣੇ ਸਕੂਲ ਦੇ ਸਮੇਂ ਅੰਗਰੇਜ਼ੀ ਵਿੱਚ ਬੇਹੱਦ ਕੰਮਜ਼ੋਰ ਸਨ । ਇਸ ਸਭ ਦਾ ਖੁਲਾਸਾ ਬੋਬੀ ਦਿਉਲ ਨੇ ਖੁਦ ਆਪਣੀ ਫਿਲਮ ਦੀ ਪ੍ਰਮੋਸ਼ਨ ਦੌਰਾਨ ਕੀਤਾ ਸੀ । ਬੋਬੀ ਦਿਉਲ ਮੁਤਾਬਿਕ ਸਕੂਲ ਦੇ ਦਿਨਾਂ ਵਿੱਚ ਅੰਗਰੇਜ਼ੀ ਕਰਕੇ ਹਮੇਸ਼ਾ ਉਹਨਾਂ ਦੀ ਸ਼ਿਕਾਇਤ ਕੀਤੀ ਜਾਂਦੀ ਸੀ । ਇਹਨਾਂ ਸ਼ਿਕਾਇਤਾਂ ਕਰਕੇ ਉਹਨਾਂ ਨੇ ਅੰਗਰੇਜ਼ੀ ਸਿੱਖਣ 'ਤੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ।

https://www.youtube.com/watch?v=XSQpmu0BQqQ

ਪਰ ਇਸ ਚੱਕਰ ਵਿੱਚ ਉਹਨਾਂ ਦੀ ਹਿੰਦੀ ਕੰਮਜ਼ੋਰ ਹੋ ਗਈ । ਬੋਬੀ ਦਿਉਲ ਮੁਤਾਬਿਕ ਉਹਨਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਅੰਗਰੇਜ਼ੀ ਦੇ ਚੱਕਰ ਵਿੱਚ ਉਹਨਾਂ ਨੇ ਆਪਣੀ ਭਾਸ਼ਾ ਹਿੰਦੀ ਨੂੰ ਭੁਲਾ ਦਿੱਤਾ । ਬੋਬੀ ਦਿਉਲ ਮੁਤਾਬਿਕ ਉਹਨਾਂ ਦੇ ਘਰ ਵਿੱਚ ਸਾਰੇ ਪੰਜਾਬੀ ਵਿੱਚ ਗੱਲ ਕਰਦੇ ਹਨ ਕਿਉਂਕਿ ਉਹਨਾਂ ਨੂੰ ਪੰਜਾਬੀ ਆਉਂਦੀ ਹੈ । ਪਰ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਕਿਉਂਕਿ ਉਹਨਾਂ ਨੇ ਸਿੱਖੀ ਨਹੀਂ ।

Related Post