ਪਹਿਲੀ ਵਾਰ ਡਬਲ ਰੋਲ ਵਿਚ ਨਜ਼ਰ ਆਉਣਗੇ ਸਨੀ ਦਿਓਲ, ਪਹਿਲੀ ਝਲਕ ਹੋਈ ਜਾਰੀ

By  Gourav Kochhar April 13th 2018 01:08 PM

ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦੀ ਸ਼ੂਟਿੰਗ ਪੂਰੀ ਕਰਨ ਦੇ ਬਾਅਦ ਐਕਟਰ ਸੰਨੀ ਦਿਓਲ Sunny Deol ਪਰਦੇ 'ਤੇ ਹੁਣ ਡਬਲ ਰੋਲ 'ਚ ਨਜ਼ਰ ਆਉਣ ਵਾਲੇ ਹਨ। ਫਿਲਮ 'ਭਈਆਜੀ ਸੁਪਰਹਿੱਟ' 'ਚ ਉਹ ਡਬਲ ਰੋਲ 'ਚ ਦਿਖਾਈ ਦੇਣਗੇ। ਹਾਲ ਹੀ 'ਚ ਉਨ੍ਹਾਂ ਦੀ ਫਿਲਮ ਦਾ ਪਹਿਲਾਂ ਪੋਸਟਰ ਸਾਹਮਣੇ ਆਇਆ ਹੈ। ਪੋਸਟਰ 'ਚ ਇਕੱਠੇ ਕਈ ਸਟਾਰਸ ਦਿਖ ਰਹੇ ਹਨ। 'ਭਈਆਜੀ ਸੁਪਰਹਿੱਟ' 'ਚ ਸੰਨੀ ਦੀ ਕੋ-ਸਟਾਰ ਹੈ ਪ੍ਰਿਟੀ ਜ਼ਿੰਟਾ ਅਤੇ ਅਮੀਸ਼ਾ ਪਟੇਲ।

sunny deol - bhaiyiaaji superhit

ਪ੍ਰਿਟੀ ਜ਼ਿੰਟਾ ਦੀ ਇਸ ਫਿਲਮ ਦੇ ਨਾਲ ਤਕਰੀਬਨ 4 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਹੋ ਰਹੀ ਹੈ। ਉੱਥੇ ਹੀ ਅਮੀਸ਼ਾ ਪਟੇਲ ਵੀ 5 ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਸੰਨੀ ਦਿਓਲ ਨਾਲ ਦਿਖਾਈ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਅਮੀਸ਼ਾ ਪਟੇਲ ਸਨੀ ਦਿਓਲ Sunny Deol ਦੇ ਨਾਲ ਫਿਲਮ 'ਗਦਰ' 'ਚ ਨਜ਼ਰ ਆਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਖਾਸ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ ਅਰਸ਼ਦ ਵਾਰਸੀ ਅਤੇ ਸ਼੍ਰੇਅਸ ਤਲਪੜੇ। ਫਿਲਮ ਉੱਤਰ ਪ੍ਰਦੇਸ਼ ਦੇ ਮਾਫਿਆ 'ਤੇ ਆਧਾਰਿਤ ਹੈ। ਇਸ ਫਿਲਮ 'ਚ ਪ੍ਰਿਟੀ ਜ਼ਿੰਟਾ ਸੰਨੀ ਦੀ ਪਤਨੀ ਦਾ ਕਿਰਦਾਰ ਅਦਾ ਕਰ ਰਹੀ ਹੈ।

sunny deol - bhaiyiaaji superhit

ਇਸ 'ਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦਾ ਸੰਘਰਸ਼ ਜਦੋਂ ਬਾਲੀਵੁੱਡ ਦੇ ਕਲਾਕਾਰਾਂ ਨਾਲ ਹੁੰਦਾ ਹੈ ਤਾਂ ਕਿਸ ਤਰ੍ਹਾਂ ਕਾਮੇਡੀ ਹੁੰਦੀ ਹੈ। ਇਸ ਫਿਲਮ ਨੂੰ ਲੈ ਕੇ ਸੰਨੀ ਦਿਓਲ Sunny Deol ਨੇ ਕਿਹਾ 'ਫਿਲਮ 'ਚ ਮੈਂ ਪਹਿਲੀ ਵਾਰ ਡਬਲ ਰੋਲ ਕਰਨ ਜਾ ਰਿਹਾ ਹੈ,ਜਿਸ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਤ ਹਾਂ। ਨਾਲ ਹੀ ਫਿਲਮ ਦਾ ਵਿਸ਼ਾ ਵੀ ਨਵਾਂ ਹੈ ਜਿਸ ਨੂੰ ਮੈਂ ਹੁਣ ਤਕ ਨਹੀਂ ਕੀਤਾ ਹੈ। ਫਿਲਮ ਦੀ ਸ਼ੂਟਿੰਗ ਜਲਦੀ ਹੀ ਫਿਰ ਤੋਂ ਸ਼ੁਰੂ ਹੋਵੇਗੀ। ਇਹ ਇਕ ਕਾਮੇਡੀ ਫਿਲਮ ਹੈ। ਫਿਲਮ ਦੇ ਨਿਰਦੇਸ਼ਕ ਹਨ ਨੀਰਜ ਪਾਠਕ ਹਨ ਜਦਕਿ ਨਿਰਮਾਤਾ ਹੈ ਚਿਰਾਗ ਮਹਿੰਦਰਾ ਧਾਰੀਵਾਲੰਦ। ਫਿਲਮ 'ਚ ਸੰਨੀ ਦਿਓਲ ਪਹਿਲੀ ਵਾਰ ਡਬਲ ਰੋਲ ਨਿਭਾਉਣ ਜਾ ਰਹੇ ਹਨ। ਇਸ ਫਿਲਮ ਨੂੰ 14 ਸਤੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ।

sunny deol - bhaiyiaaji superhit

Related Post