ਸੰਨੀ ਲਿਓਨੀ ਤੋਂ ਹੋਈ ਇਹ ਵੱਡੀ ਗਲਤੀ, ਪਰੇਸ਼ਾਨ ਹੋਇਆ ਦਿੱਲੀ ਦਾ ਇਹ ਮੁੰਡਾ

By  Rupinder Kaler August 3rd 2019 05:27 PM

ਬਾਲੀਵੁੱਡ ਅਦਾਕਾਰਾ  ਸੰਨੀ ਲਿਓਨ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ । ਉਹਨਾਂ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਉਹਨਾਂ ਦੀ ਫ਼ਿਲਮ 'ਅਰਜੁਨ ਪਟਿਆਲਾ' ਹੈ ।  ਫ਼ਿਲਮ ਦੇ ਇੱਕ ਸੀਨ 'ਚ ਸੰਨੀ ਆਪਣਾ ਮੋਬਾਈਲ ਨੰਬਰ ਬੋਲ ਕੇ ਦੱਸਦੀ ਹੈ ਜਿਸ ਤੋਂ ਬਾਅਦ ਇਹ ਨੰਬਰ ਵਾਇਰਲ ਹੋ ਗਿਆ ਹੈ ।

https://www.instagram.com/p/B0fVT_RBdRl/

ਸੰਨੀ ਨੇ ਜੋ ਨੰਬਰ ਬੋਲ ਕੇ ਦੱਸਿਆ ਹੈ  ਅਸਲ 'ਚ ਉਹ ਵਰਤੋਂ 'ਚ ਹੈ ਅਤੇ ਦਿੱਲੀ ਦੇ ਪੁਨੀਤ ਅਗਰਵਾਲ ਦਾ ਹੈ ਜਿਸ ਤੋਂ ਪੁਨੀਤ ਨੂੰ ਹਰ ਰੋਜ਼ ਘੱਟੋ-ਘੱਟ 5੦੦ ਫੋਨ ਕਾਲ ਆਉਣੇ ਸ਼ੁਰੂ ਹੋ ਗਏ। ਹਾਲ ਹੀ 'ਚ ਇੱਕ ਇਵੈਂਟ ਦੌਰਾਨ ਸੰਨੀ ਨੇ ਫ਼ਿਲਮ ਮੇਕਰਸ ਦੀ ਇਸ ਗਲਤੀ ਕਰਕੇ ਪੁਨੀਤ ਤੋਂ ਮੁਆਫੀ ਮੰਗੀ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਇਸ ਦੇ ਨਾਲ ਹੀ ਸੰਨੀ ਮਜ਼ਾਕ 'ਚ ਕਹਿੰਦੀ ਹੈ ਕਿ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਮਜ਼ੇਦਾਰ ਕਾਲ ਆਏ ਹੋਣਗੇ।

https://www.instagram.com/p/B0D61LhB8BF/

Related Post