ਸਨੀ ਲਿਓਨ ਨੇ ਦੱਸਿਆ ਵੈਲੇਨਟਾਈਨ ਦਾ ਹਿੰਦੀ 'ਚ ਮਤਲਬ, ਦੇਖੋ ਵੀਡੀਓ

By  Aaseen Khan February 15th 2019 01:34 PM -- Updated: February 15th 2019 01:35 PM

ਸਨੀ ਲਿਓਨ ਨੇ ਦੱਸਿਆ ਵੈਲੇਨਟਾਈਨ ਦਾ ਹਿੰਦੀ 'ਚ ਮਤਲਬ, ਦੇਖੋ ਵੀਡੀਓ : ਬਾਲੀਵੁੱਡ ਐਕਟਰੈਸ ਸਨੀ ਲਿਓਨ ਸ਼ੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਅਨੋਖਾ ਕਰਨ ਲਈ ਪਹਿਚਾਣੀ ਜਾਂਦੀ ਹੈ। ਸਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ 'ਚ ਉਹ ਮੇਕਅਪ ਆਰਟਿਸਟ ਟੋਮਾਸ ਮੋਕਾ ਦੇ ਨਾਲ ਨਜ਼ਰ ਆ ਰਹੇ ਹਨ। ਵੈਲੇਨਟਾਈਨ ਡੇ 'ਤੇ ਟੋਮਾਸ ਨੇ ਸਨੀ ਲਿਓਨੀ ਤੋਂ ਵੈਲੇਨਟਾਈਨ ਡੇ ਦਾ ਹਿੰਦੀ 'ਚ ਅਨੁਵਾਦ ਕਰਨ ਨੂੰ ਕਿਹਾ ਅਤੇ ਸਨੀ ਲਿਓਨ ਵੀ ਇਸ ਚੈਲੇਂਜ ਤੋਂ ਪਿੱਛੇ ਨਹੀਂ ਹਟੇ। ਸਨੀ ਲਿਓਨ ਦਾ ਵੈਲੇਨਟਾਈਨ ਡੇ ਦਾ ਅਨੁਵਾਦ ਕਾਫੀ ਦਿਲਚਸਪ ਹੈ। ਸਨੀ ਲਿਓਨ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਨੀ ਲਿਓਨ ਦੇ ਇਸ ਅੰਦਾਜ਼ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Don’t ask why!! We are just weird! @tomasmoucka

A post shared by Sunny Leone (@sunnyleone) on Feb 14, 2019 at 8:51am PST

ਹੋਰ ਵੇਖੋ : ਜੈਸਮੀਨ ‘ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ

ਸਨੀ ਲਿਓਨ ਦੀਆਂ ਅਜਿਹੀਆਂ ਵੀਡੀਓਜ਼ ਅਕਸਰ ਹੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸਨੀ ਲਿਓਨ ਹੁਣ ਸਾਊਥ ਦੇ ਸਿਨੇਮਾ 'ਚ ਐਂਟਰੀ ਮਾਰਨ ਜਾ ਰਹੀ ਹੈ। ਸਨੀ ਮਲਿਆਲਮ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਉਹ ਮਲਿਆਲਮ ਫਿਲਮ 'ਰੰਗੀਲਾ' 'ਚ ਲੀਡ ਰੋਲ 'ਚ ਹਨ। ਸਨੀ ਲਿਓਨ ਨੇ ਟੀਵੀ ਰਿਐਲਟੀ ਸ਼ੋਅ ਬਿਗ ਬਾਸ ਨਾਲ ਭਾਰਤ 'ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

Related Post