ਪੰਜਾਬੀ ਇੰਡਸਟਰੀ ਦੀ ਇਸ ਜੋੜੀ ਨੇ ਲਾਕ ਡਾਊਨ ‘ਚ ਇੰਝ ਰਚਾਇਆ ਵਿਆਹ, ਜੋੜੀ ਨੂੰ ਵਿਆਹ ਲਈ ਪੰਜਾਬੀ ਕਲਾਕਾਰ ਦੇ ਰਹੇ ਵਧਾਈ

By  Shaminder April 29th 2020 05:36 PM

ਪੰਜਾਬੀ ਇੰਡਸਟਰੀ ‘ਚ ਬਰਾਊਨ ਬੁਆਏਜ਼ ਦੇ ਨਾਲ ਮਸ਼ਹੂਰ ਸੰਨੀ ਮੇਲਟਨ ਨੇ ਆਪਣੀ ਦੋਸਤ ਨਾਲ ਵਿਆਹ ਰਚਾ ਲਿਆ ਹੈ । ਲਾਕਡਾਊਨ ਦੌਰਾਨ ਦੋਨਾਂ ਨੇ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੰਨੀ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਲਵ ਸਟੋਰੀ ਵੀ ਸ਼ੇਅਰ ਕੀਤੀ ਹੈ ।

https://www.instagram.com/p/B_gAhvuAlZF/

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਕਿਵੇਂ ਅਤੇ ਕਿੰਨੇ ਮੁਸ਼ਕਿਲ ਭਰੇ ਹਾਲਾਤਾਂ ‘ਚ ਉਨ੍ਹਾਂ ਦਾ ਵਿਆਹ ਹੋਇਆ ਹੈ । ਉਨ੍ਹਾਂ ਲਿਖਿਆ “ਮੈਨੂੰ ਯਾਦ ਹੈ 10 ਸਾਲ ਪਹਿਲਾਂ ਮੈਂ ਤੈਨੂੰ ਕਿਹਾ ਸੀ ਕਿ ਅਸੀਂ ਇੱਕ ਦਿਨ ਵਿਆਹ ਕਰਾਵਾਂਗੇ।

https://www.instagram.com/p/B_ar5-KhtSC/

ਤੂੰ ਹਮੇਸ਼ਾ ਮੇਰੇ ਨਾਲ ਰਹੀ ਅਤੇ ਹਮੇਸ਼ਾ ਮੈਨੂੰ ਸਹੀ ਰਾਹ ਵਿਖਾਇਆ । ਮੈਂ ਇਹ ਵੀ ਵੇਖਿਆ ਕਿ ਤੁਸੀਂ ਪਿਛਲੇ ਕੁਝ ਸਾਲਾਂ ਤੋਂ ਮੈਨੂੰ ਜ਼ਿਆਦਾ ਮਜ਼ਬੂਤ ਅਤੇ ਆਤਮ ਵਿਸ਼ਵਾਸੀ ਬਣਾਇਆ ।ਇੱਕ ਵਾਰ ਜਦੋਂ ਇਹ ਮਹਾਂਮਾਰੀ ਖ਼ਤਮ ਹੋ ਜਾਵੇਗਾ ਤਾਂ ਅਸੀਂ ਆਪਣੇ ਦੋਸਤਾਂ ਦੇ ਨਾਲ ਇਸ ਖੁਸ਼ੀ ਨੂੰ ਸਾਂਝਾ ਕਰਾਂਗੇ”।

https://www.instagram.com/p/B_aqSSbgWir/

https://www.instagram.com/p/B_ai0cdAoji/

Related Post