ਮੁੰਬਈ ਦੇ ਸਲੱਮ 'ਚ ਰਹਿਣ ਵਾਲੇ ਸੰਨੀ ਨੇ ਜਿੱਤਿਆ ਉਹ ਅਵਾਰਡ, ਜਿਸ ਦਾ ਬਾਲੀਵੁੱਡ ਦੇ ਸਿਤਾਰੇ ਲੈਂਦੇ ਨੇ ਸੁਫ਼ਨਾ 

By  Rupinder Kaler May 16th 2019 12:39 PM

ਮੁੰਬਈ ਦੀਆਂ ਗੰਦੀਆਂ ਬਸਤੀਆਂ ਵਿੱਚ ਰਹਿਣ ਵਾਲੇ 11 ਸਾਲਾਂ ਸੰਨੀ ਪਵਾਰ ਨੇ ਸਾਲ 2009 ਵਿੱਚ ਆਈ ਫ਼ਿਲਮ ਸਲੱਮ ਡੌਗ ਮਿਲੇਨੀਅਰ ਦੀ ਕਹਾਣੀ ਨੂੰ ਦੁਹਰਾ ਦਿੱਤਾ ਹੈ ਕਿਉਂਕਿ ਸੰਨੀ ਪਵਾਰ ਨੇ 19 ਵੇਂ ਨਿਊਯਾਰਕ ਇੰਡੀਅਨ ਫ਼ਿਲਮ ਫੈਸਟੀਵਲ ਸਮਾਰੋਹ ਵਿੱਚ ਸਰਵਸ਼੍ਰੇਸ਼ਠ ਬਾਲ ਅਭਿਨੇਤਾ ਦਾ ਅਵਾਰਡ ਜਿੱਤ ਲਿਆ ਹੈ ।

https://twitter.com/ANI/status/1128826218495795205

ਸੰਨੀ ਨੂੰ ਇਹ ਅਵਾਰਡ ਫ਼ਿਲਮ ਚਿੱਪਾ ਲਈ ਦਿੱਤਾ ਗਿਆ ਹੈ । ਇਸ ਫ਼ਿਲਮ ਨੂੰ ਆਸਟ੍ਰੇਲੀਆ ਦੇ ਨਿਰਦੇਸ਼ਕ ਗਰਥ ਡੇਵਿਸ ਨੇ ਡਾਇਰੈਕਟ ਕੀਤਾ ਸੀ । ਸੰਨੀ ਨੇ ਇਸ ਤੋਂ ਪਹਿਲਾ ਡੇਵਿਸ ਦੀ ਫ਼ਿਲਮ ਲਾਈਨ ਵਿੱਚ ਵੀ ਕੰਮ ਕੀਤਾ ਸੀ ।

https://twitter.com/ANI/status/1128826218495795205

ਸੰਨੀ ਨੇ ਇਹ ਅਵਾਰਡ ਆਪਣੀ ਦਮਦਾਰ ਅਦਾਕਾਰੀ ਨਾਲ ਜਿੱਤਿਆ ਹੈ । ਸੰਨੀ ਨੇ ਆਪਣੀ ਮਿਹਨਤ ਨਾਲ ਸਾਬਿਤ ਕਰ ਦਿੱਤਾ ਹੈ ਕਿ ਗੋਦੜੀ ਵਿੱਚ ਲਾਲ ਛਿਪੇ ਹੁੰਦੇ ਹਨ । ਸੰਨੀ ਮੁੰਬਈ ਦੇ ਕੁਚੀ ਕੁਰਵੇ ਨਗਰ ਦੇ ਸਲੱਮ ਇਲਾਕੇ ਦਾ ਰਹਿਣ ਵਾਲਾ ਹੈ ।

https://twitter.com/ANI/status/1128826218495795205

Related Post