ਸੰਨੀ ਸਿੰਘ ਨੇ ਨਿਊਜ਼ੀਲੈਂਡ 'ਚ ਪੰਜਾਬ ਦਾ ਚਮਕਾਇਆ ਨਾਂਅ, ਲੰਮੀ ਦੌੜ ਵਿੱਚ ਗੋਰਿਆਂ ਦੇ ਸੁਕਾਏ ਸਾਹ  

By  Rupinder Kaler May 8th 2019 12:18 PM

ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ਵਿੱਚ ਬੀਤੇ ਦਿਨ 55ਵੀਂ ਮੈਰਾਥਨ ਦੌੜ ਕਰਵਾਈ ਗਈ। 42.19 ਕਿਲੋਮੀਟਰ ਲੰਬੀ ਇਹ ਦੌੜ ਆਪਣੇ ਆਪ ਵਿੱਚ ਇਕ ਚੈਲੇਂਜ ਸੀ। ਇਸ ਦੌੜ ਵਿੱਚ ਲੱਗਪਗ 3237 ਲੋਕਾਂ ਨੇ  ਹਿੱਸਾ ਲਿਆ । ਪਰ ਇਸ ਦੌੜ੍ਹ ਦੌਰਾਨ ਕਿਸੇ ਨੇ 10 ਕਿਲੋਮੀਟਰ ਤੇ ਸਾਹ ਛੱਡ ਦਿੱਤਾ ਤੇ ਕੋਈ 5 ਕਿਲੋਮੀਟਰ ਹੀ ਦੌੜ ਸਕਿਆ । ਪਰ ਇਸ ਦੋੜ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਮੁੰਡਿਆਂ ਨੇ ਨਾ ਸਿਰਫ ਦੌੜ੍ਹ ਨੂੰ ਪੂਰਾ ਕੀਤਾ ਬਲਕਿ ਇਸ ਨੂੰ ਜਿੱਤਿਆ ਵੀ ।

ਇਸ ਦੌੜ ਵਿੱਚ ਜਿਥੇ ਬਲਬੀਰ ਸਿੰਘ ਬਸਰਾ ਨੇ ਅੱਧੀ ਮੈਰਾਥਨ ਦੌੜ ਲਾ ਕੇ ਫਿਰ ਸਾਬਤ ਕੀਤਾ ਕਿ ਢਲਦੀ ਉਮਰ ਨਾਲ ਜਜ਼ਬਾ ਨਹੀਂ ਘੱਟਦਾ ਉੱਥੇ ਪਹਿਲੀ ਵਾਰ ਦੌੜੇ ਸੰਨੀ ਸਿੰਘ ਨੇ ਦੋੜ੍ਹ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ ।

ਜਿੱਤਣ ਤੋਂ ਬਾਅਦ ਸੰਨੀ ਸਿੰਘ ਨੇ ਦੱਸਿਆ ਕਿ  ਉਹ ਪਿਛਲੇ ਕੁੱਝ ਸਮੇਂ ਤੋਂ ਮੈਰਾਥਨ ਦੌੜਨ ਵਾਸਤੇ ਹਲਕੀ ਤਿਆਰੀ ਕਰ ਰਹੇ ਸਨ ਪਰ ਪੂਰੀ ਮੈਰਾਥਨ ਦੌੜ ਦਾ ਹੌਂਸਲਾ ਕਰਨ ਦਾ ਪ੍ਰਣ ਉਨ੍ਹਾਂ ਕੁਝ ਹਫ਼ਤੇ ਪਹਿਲਾਂ ਹੀ ਲਿਆ ਸੀ।

ਉਨ੍ਹਾਂ ਉਸ ਮਾਲਕ ਦਾ ਸ਼ੁਕਰਾਨਾ ਕੀਤਾ ਹੈ ਕਿ ਉਹ ਪਹਿਲੀ ਵਾਰ 42.19  ਕਿਲੋਮੀਟਰ ਦੀ ਦੌੜ ਲੱਗਪਗ ਸਾਢੇ ਪੰਜ ਘੰਟਿਆਂ ਵਿਚ ਪੂਰੀ ਕਰ ਗਏ। ਜਦਕਿ ਇਨ੍ਹਾਂ ਤੋਂ ਪਿੱਛੇ ਬਹੁਤ ਸਾਰੇ ਹੋਰ ਲੋਕ ਦੌੜ ਰਹੇ ਸਨ ਅਤੇ ਕਈਆਂ ਨੇ ਇਹ ਦੌੜ 9  ਘੰਟੇ ਤੋਂ ਵੱਧ ਸਮੇਂ ਵਿਚ ਵੀ ਪੂਰੀ ਕੀਤੀ।

Related Post