ਮੇਰਾ ਪਹਿਲਾ ਪਿਆਰ ਪੰਜਾਬ, ਪੰਜਾਬ ਪਹੁੰਚਦੇ ਹੀ ਧਰਮਿੰਦਰ ਨੇ ਮਾਰਿਆ ਡਾਈਲੌਗ !

By  Rupinder Kaler May 11th 2019 10:52 AM

ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਬੇਟੇ ਦੇ ਪ੍ਰਚਾਰ ਲਈ ਗੁਰਦਾਸਪੁਰ ਵਿੱਚ ਪਹੁੰਚੇ ਹੋਏ ਹਨ । ਧਰਮਿੰਦਰ ਆਪਣੇ ਪੁੱਤਰ ਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਕਰ ਰਹੇ ਹਨ । ਪਰ ਪੰਜਾਬ ਪਹੁੰਚ ਕੇ ਉਹ ਬਹੁਤ ਭਾਵੁਕ ਨਜ਼ਰ ਆ ਰਹੇ ਹਨ ।

https://twitter.com/aapkadharam/status/1126342880493072391

ਧਰਮਿੰਦਰ ਨੇ ਪੰਜਾਬ ਕਦਮ ਰੱਖਦੇ ਹੀ ਕਿਹਾ ਕਿ ਉਹਨਾਂ ਦਾ ਪਹਿਲਾ ਪਿਆਰ ਪੰਜਾਬ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡ ਆਏ ਹਨ । ਇਸ ਮੌਕੇ ਮੀਡੀਆ ਵੱਲੋਂ ਸੰਨੀ ਦਿਓਲ ਦੀ ਜਿੱਤ ਬਾਰੇ ਪੁੱਛਣ 'ਤੇ ਧਰਮਿੰਦਰ ਨੇ ਕਿਹਾ ਕਿ ਰੱਬ ਤੋਂ ਦੁਆ ਮੰਗੋ ਸਭ ਠੀਕ ਹੋਵੇਗਾ।

ਧਰਮਿੰਦਰ ਨੇ ਕਿਹਾ ਕਿ ਦੇਸ਼ ਭਗਤੀ ਉਹਨਾਂ ਦੇ ਪਰਿਵਾਰ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ਵਿੱਚ ਲੋਕਾਂ ਦੀ ਸੇਵਾ ਕਰਨੀ ਲਾਜ਼ਮੀ ਹੈ, ਜੋ ਸੰਨੀ ਨੂੰ ਆਉਂਦੀ ਹੈ, ਬਾਕੀ ਉਹ ਉਸ ਨੂੰ ਸਿਆਸਤ ਸਿਖਾ ਦੇਣਗੇ।

Related Post