ਗਾਇਕ ਸੁਰਜੀਤ ਬਿੰਦਰਖੀਆ ਦਾ ਹੈ ਅੱਜ ਜਨਮ ਦਿਨ, ਬੇਟੇ ਗੀਤਾਜ ਬਿੰਦਰਖੀਆ ਨੇ ਕੁਝ ਇਸ ਤਰ੍ਹਾਂ ਕੀਤਾ ਯਾਦ

By  Rupinder Kaler April 15th 2020 11:23 AM

ਗਾਇਕ ਸੁਰਜੀਤ ਬਿੰਦਰਖੀਆ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ’ਤੇ ਉਹਨਾਂ ਦੇ ਬੇਟੇ ਗੀਤਾਜ ਬਿੰਦਰਖੀਆ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦਿੱਤੀ ਹੈ । ਇਸ ਪੋਸਟ ਰਾਹੀਂ ਗੀਤਾਜ ਬਿੰਦਰਖੀਆ ਨੇ ਆਪਣੇ ਪਿਤਾ ਦੀਆਂ ਕੁਝ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ । ਇਸੇ ਤਰ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਕਈ ਗਾਇਕਾਂ ਨੇ ਵੀ ਸੁਰਜੀਤ ਬਿੰਦਰਖੀਆਂ ਨੂੰ ਉਹਨਾਂ ਦੇ ਜਨਮ ਦਿਨ ’ਤੇ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ।

https://www.instagram.com/p/B--LgGfpokF/

ਸੁਰਜੀਤ ਬਿੰਦਰਖੀਆ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਪਿੰਡ ਬਿੰਦਰਖ ਜੋ ਕਿ ਜ਼ਿਲ੍ਹਾ ਰੋਪੜ 'ਚ ਪੈਂਦਾ ਹੈ ਹੋਇਆ ਸੀ । ਉਨ੍ਹਾਂ ਦੇ ਪਿਤਾ ਪਿੰਡ ਦੇ ਇੱਕ ਪ੍ਰਸਿੱਧ ਰੈਸਲਰ ਸਨ ਅਤੇ ਸੁਰਜੀਤ ਬਿੰਦਰਖੀਆ ਨੇ ਵੀ ਰੈਸਲਿੰਗ ਅਤੇ ਕਬੱਡੀ ਦੇ ਗੁਰ ਆਪਣੇ ਪਿਤਾ ਤੋਂ ਸਿੱਖੇ । ਸੁਰਜੀਤ ਬਿੰਦਰਖੀਆ ਨੇ ਯੂਨੀਵਰਸਿਟੀ ਪੱਧਰ 'ਤੇ ਰੈਸਲਿੰਗ ਦੇ ਕਈ ਮੁਕਾਬਲਿਆਂ 'ਚ ਵੀ ਭਾਗ ਲਿਆ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਬੋਲੀਆਂ ਤੋਂ ਆਪਣੇ ਕਾਲਜ ਦੀ ਭੰਗੜਾ ਟੀਮ ਨਾਲ ਕੀਤੀ ਸੀ ।

https://www.instagram.com/p/B--Q8nKBLFP/

ਉਨ੍ਹਾਂ ਨੇ ਗਾਇਕੀ ਦੇ ਗੁਰ ਆਪਣੇ ਗੁਰੁ ਅਤੁਲ ਸ਼ਰਮਾ ਤੋਂ ਸਿੱਖੇ । ਗੀਤਕਾਰ ਸ਼ਮਸ਼ੇਰ ਸੰਧੂ ਨੇ ਉਨ੍ਹਾਂ ਵਿਚਲੇ ਹੁਨਰ ਨੂੰ ਪਛਾਣਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੈ ਕੇ ਆਏ । ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਅਨੇਕਾਂ ਹੀ ਹਿੱਟ ਗੀਤ ਸੁਰਜੀਤ ਬਿੰਦਰਖੀਆ ਨੇ ਗਾਏ ਜਿਨ੍ਹਾਂ ਨੂੰ ਕਿ ਅਤੁਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ । ਉਨ੍ਹਾਂ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਪੁੱਤਰ ਗੀਤਾਜ਼ ਬਿੰਦਰਖੀਆ ਅਤੇ ਧੀ ਮਿਨਾਜ਼ ਬਿੰਦਰਖੀਆ । ਸੁਰਜੀਤ ਬਿੰਦਰਖੀਆ ਆਪਣੀ ਬੁਲੰਦ ਅਵਾਜ਼ ਕਰਕੇ ਕੁਝ ਹੀ ਸਾਲਾਂ 'ਚ ਮਸ਼ਹੂਰ ਹੋ ਗਈ ।

ਨੱਬੇ ਦੇ ਦਹਾਕੇ 'ਚ ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ ਜੋ ਆਪਣੀ ਬੁਲੰਦ ਅਤੇ ਬਿਹਤਰੀਨ ਅਵਾਜ਼ ਦੇ ਨਾਲ –ਨਾਲ ਪੰਜਾਬੀ ਮਿਊੋਜ਼ਿਕ ਇੰਡਸਟਰੀ ਨੂੰ ਪੰਜਾਬ ਦੀਆਂ ਰਹੁ ਰੀਤਾਂ ਨੂੰ ਬੜੇ ਹੀ ਸੋਹਣੇ ਅਤੇ ਨਿਵੇਕਲੇ ਢੰਗ ਨਾਲ ਆਪਣੇ ਗੀਤਾਂ 'ਚ ਪੇਸ਼ ਕਰਦੇ ਸਨ । ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਹਿਲਾ ਮੌਕਾ ਉੱਨੀ ਸੌ ਨੱਬੇ 'ਚ ਮਿਲਿਆ 'ਅੱਡੀ ੳੱਤੇ ਘੁੰਮ' ਉਨ੍ਹਾਂ ਦੀ ਪਹਿਲੀ ਐਲਬਮ ਸੀ । ਇਸ 'ਚ ਬਿੰਦਰਖੀਆ ਦਾ ਗੀਤ 'ਜੁਗਨੀ' ਵੀ ਸ਼ਾਮਿਲ ਸੀ । ਜਿਸ 'ਚ ਉਨ੍ਹਾਂ ਨੇ ਬੱਤੀ ਸਕਿੰਟਾਂ ਦੀ ਹੇਕ ਲਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ ।

ਉਨ੍ਹਾਂ ਦੇ ਗੀਤ 'ਦੁੱਪਟਾ ਤੇਰਾ ਸੱਤ ਰੰਗ ਦਾ' ਯੂਕੇ ਚਾਰਟਸ ਫਾਰ ਵੀਕਸ 'ਚ ਨੰਬਰ ਇੱਕ ਪੰਜਾਬੀ ਗੀਤ ਬਣ ਗਿਆ ਸੀ । ਪਰ ਇਸ ਤੋਂ ਪਹਿਲਾਂ ਹੀ ਉੱਨੀ ਸੌ ਅੱਸੀ ਅਤੇ ਉੱਨੀ ਸੌ ਨੱਬੇ ਤੋਂ ਹੀ ਉਹ ਪੰਜਾਬ ਦੇ ਪੇਂਡੂ ਇਲਾਕਿਆਂ 'ਚ ਉਹ ਲੋਕ ਗਾਇਕ ਦੇ ਤੌਰ 'ਤੇ ਮਸ਼ਹੂਰ ਹੋ ਚੁੱਕੇ ਸਨ ।ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ 'ਚ ਬੱਤੀ ਦੇ ਕਰੀਬ ਸੋਲੋ ਆਡਿਓ ਕੈਸੇਟਾਂ ਕੱਢੀਆਂ । ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ ਸਭ ਤੋਂ ਵੱਡਾ ਬਰੇਕ ਉੱਨੀ ਸੌ ਚਰਾਨਵੇਂ 'ਚ ਮਿਲਿਆ ਜਦੋਂ ਉਨ੍ਹਾਂ ਨੇ ਦੁੱਪਟਾ ਤੇਰਾ ਸੱਤ ਰੰਗ ਦਾ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ ।

ਬਿੰਦਰਖੀਆ ਦੀ ਕਾਮਯਾਬੀ ਨੂੰ ਵੇਖਦਿਆਂ ਹੋਇਆਂ ਕਈ ਗਾਇਕਾਂ ਨੇ ਉਨ੍ਹਾਂ ਦੀ ਕਾਮਯਾਬੀ ਨੂੰ ਵੇਖਦਿਆਂ ਹੋਇਆਂ ਪੁਰਾਣੇ ਗੀਤਾਂ ਨੂੰ ਰਿਮਿਕਸ ਕਰਕੇ ਚਲਾਉਣਾ ਸ਼ੁਰੂ ਕੀਤਾ । ਪਰ ਬਿੰਦਰਖੀਆ ਇੱਕ ਲੋਕ ਗੀਤਾਂ ਨੂੰ ਤਰਜੀਹ ਦਿੰਦੇ ਸਨ ਅਤੇ ਇੱਕ ਭੰਗੜਾ ਗਾਇਕ ਸਨ । ਉਨ੍ਹਾਂ ਦੀ ਗਾਇਕੀ ਦੇ ਅੱਗੇ ਕੋਈ ਵੀ ਗਾਇਕ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ । ਦੋ ਹਜ਼ਾਰ ਦੋ ਅਤੇ ਦੋ ਹਜ਼ਾਰ ਤਿੰਨ 'ਚ ਉਨ੍ਹਾਂ ਨੂੰ ਸਿਹਤ ਸਬੰਧੀ ਕੁਝ ਸਮੱਸਿਆਵਾਂ ਆਉਣ ਲੱਗੀਆਂ । ਉਨ੍ਹਾਂ ਨੂੰ ਕਈ ਵਾਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ।ਪਰ ਆਖਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਿਤਾਰਾ ਆਖਿਰਕਾਰ ਸਤਾਰਾਂ ਨਵੰਬਰ ਦੀ ਸਵੇਰ ਨੂੰ ਮੋਹਾਲੀ ਦੇ ਫੇਸ-ਸੱਤ 'ਚ ਸਥਿਤ ਆਪਣੇ ਘਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ।

Related Post