ਗਾਇਕ ਸੁਰਜੀਤ ਖ਼ਾਨ ਦੀ ਇਸ ਕੈਸੇਟ ਨਾਲ ਬਣੀ ਸੀ ਪਹਿਚਾਣ

By  Rupinder Kaler April 4th 2019 05:24 PM

ਜਦੋਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਂ ਗਾਇਕ ਸੁਰਜੀਤ ਖ਼ਾਨ ਦਾ ਆਉਂਦਾ ਹੈ ।ਸੁਰਜੀਤ ਖ਼ਾਨ ਉਹ ਗਾਇਕ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਸੁਰਜੀਤ ਖ਼ਾਨ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸੁਰਜੀਤ ਖ਼ਾਨ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਡਾਣਾ ਦਾ ਜੰਮਪਲ ਹੈ ।

https://www.youtube.com/watch?v=sbwzK0K-rZk

ਸੁਰਜੀਤ ਖ਼ਾਨ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਲ 1993-94 'ਚ ਪਹਿਲੀ ਕੈਸੇਟ ਹੱਸਿਆ ਨਾ ਕਰ ਕੱਢੀ ਸੀ । ਇਹ ਕੈਸੇਟ ਲੋਕਾਂ ਨੂੰ ਕਾਫੀ ਪਸੰਦ ਆਈ ਸੀ ।ਇਸ ਕੈਸੇਟ ਨਾਲ ਸੁਰਜੀਤ ਖ਼ਾਨ ਦੀ ਪੰਜਾਬੀ ਗਾਇਕੀ ਵਿੱਚ ਪਹਿਚਾਣ ਬਣ ਗਈ ਸੀ ।1994 'ਚ ਜਦੋਂ ਸੁਰਜੀਤ ਖ਼ਾਨ ਦੀ ਦੂਜੀ ਕੈਸੇਟ ਯਾਰੀ ਮੇਰੇ ਨਾਲ ਲਾ ਕੇ ਆਈ ਤਾਂ ਉਸ ਦੇ ਗਾਣੇ ਹਰ ਡੀਜੇ ਤੇ ਵੱਜਣ ਲੱਗ ਗਏ ।

https://www.youtube.com/watch?v=MAf0_Fzer_w

ਸ਼ੁਰੂਆਤੀ ਦੌਰ ਵਿੱਚ ਸੁਰਜੀਤ ਖ਼ਾਨ ਨੂੰ ਕਾਫੀ ਸੰਘਰਸ਼ ਕਰਨਾ ਪਿਆ ਤੇ ਜੀਵਨ ਨਿਰਵਾਹ ਲਈ ਉਸ ਨੂੰ ਹੋਰ ਕਈ ਕੰਮ ਕਰਨੇ ਪਏ । ਪਰ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਤੇ ਅੱਜ ਉਹ ਇੱਕ ਇੰਟਰਨੈਸ਼ਨਲ ਗਾਇਕ ਬਣ ਚੁੱਕਾ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਉਸ ਨੂੰ ਅਥਾਹ ਪਿਆਰ ਦਿੰਦੇ ਨੇ, ਹੁਣ ਤੱਕ ਉਹ ਕਈ ਦਰਜਨਾਂ ਦੇਸ਼ਾਂ ਵਿੱਚ ਪ੍ਰੋਗਰਾਮ ਕਰ ਚੁੱਕੇ ਹਨ । ਆਪਣੀ ਪਤਨੀ ਤੇ ਦੋ ਬੱਚਿਆ ਨਾਲ ਉਹ ਖੂਬਸੂਰਤ ਦੇਸ਼ ਕੈਨੇਡਾ ਦਾ ਪੱਕਾ ਵਸਨੀਕ ਹੈ, ਅੱਧਾ ਸਾਲ ਉਹ ਪ੍ਰੋਗਰਾਮਾਂ ਲਈ ਪੰਜਾਬ ਵੀ ਰਹਿੰਦਾ ਹੈ।

Related Post