ਰੱਖੜੀ ਦੇ ਤਿਉਹਾਰ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਪਾਈ ਇਮੋਸ਼ਨਲ ਪੋਸਟ, ਕਿਹਾ 35 ਸਾਲਾਂ ‘ਚ ਪਹਿਲੀ ਵਾਰ ਹੈ ਜਦੋਂ ਰੱਖੜੀ ਬੰਨਣ ਲਈ ਭਰਾ ਨਹੀਂ ਹੈ ਮੌਜੂਦ

By  Shaminder August 3rd 2020 10:34 AM

ਰੱਖੜੀ ਦਾ ਤਿਉਹਾਰ ਦੇਸ਼ ਭਰ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਦੇਸ਼ ਭਰ ‘ਚ ਭੈਣਾਂ ਆਪਣੇ ਭਰਾਵਾਂ ਦੀ ਲਂਮੀ ਉਮਰ ਲਈ ਅਰਦਾਸ ਕਰਦੀਆਂ ਹਨ ਅਤੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨਦੀਆਂ ਹਨ । ਪਰ ਜਿਨ੍ਹਾਂ ਭੈਣਾਂ ਦੇ ਭਰਾ ਉਨ੍ਹਾਂ ਤੋਂ ਦੂਰ ਚਲੇ ਜਾਂਦੇ ਨੇ ਉਹ ਇਸ ਤਿਉਹਾਰ ਕਿਸ ਤਰ੍ਹਾਂ ਮਹਿਸੂਸ ਕਰਦੀਆਂ ਹਨ । ਇਸ ਦਾ ਦੁੱਖ ਤਾਂ ਉਹ ਹੀ ਬਿਆਨ ਕਰ ਸਕਦੀਆਂ ਹਨ ।ਸੁਸ਼ਾਂਤ ਰਾਜਪੂਤ ਦੀਆਂ ਭੈਣਾਂ ਵੀ ਅੱਜ ਦੁਖੀ ਹਨ ।

https://www.instagram.com/p/BxIEfm8lid_/

 

ਉਨ੍ਹਾਂ ਦੀ ਭੈਣ ਨੇ ਇਸ ਮੌਕੇ ‘ਤੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ।ਸੁਸ਼ਾਂਥ ਦੀ ਭੈਣ ਨੇ ਲਿਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਹ ਸੁਸ਼ਾਂਤ ਨੂੰ ਕਦੇ ਵੀ ਰੱਖੜੀ ਨਹੀਂ ਬੰਨ ਸਕੇਗੀ ।ਉਸਨੇ ਲਿਖਿਆ 35 ਸਾਲਾਂ ‘ਚ ਇਹ ਪਹਿਲੀ ਵਾਰ ਹੈ ਕਿ ਉਹ ਸੁਸ਼ਾਂਤ ਨੂੰ ਰੱਖੜੀ ਨਹੀਂ ਬੰਨ ਪਾਵੇਗੀ । ਇਸ ਦੇ ਨਾਲ ਹੀ ਰਾਣੀ ਨੇ ਲਿਖਿਆ ਕਿ ‘ਗੁਲਸ਼ਨ, ਮੇਰਾ ਬੱਚਾ ਅੱਜ ਮੇਰਾ ਦਿਨ ਹੈ, ਅੱਜ ਤੇਰਾ ਦਿਨ, ਅੱਜ ਸਾਡਾ ਦਿਨ ਹੈ ।

https://www.instagram.com/p/BwJuRZZFdif/

ਅੱਜ ਰੱਖੜੀ ਹੈ…35 ਸਾਲ ਦੇ ਬਾਅਦ ਇਹ ਅਜਿਹਾ ਮੌਕਾ ਹੈ ਜਦੋਂ ਪੂਜਾ ਦੀ ਥਾਲੀ ਸੱਜੀ ਹੈ ਆਰਤੀ ਦਾ ਦੀਵਾ ਵੀ ਬਲ ਰਿਹਾ ਹੈ।ਹਲਦੀ ਚੰਦਨ ਦਾ ਟਿੱਕਾ ਵੀ ਹੈ । ਮਠਿਆਈ ਵੀ ਹੈ ਅਤੇ ਰੱਖੜੀ ਵੀ ਹੈ ਪਰ ਉਹ ਚਿਹਰਾ ਨਹੀਂ ਹੈ ਜਿਸ ਦੀ ਆਰਤੀ ਉਤਾਰ ਸਕਾਂ ਉਹ ਮਸਤਕ ਨਹੀਂ ਹੈ ਜਿਸ ‘ਤੇ ਟਿੱਕਾ ਲਗਾ ਸਕਾਂ, ਉਹ ਬਾਂਹ ਨਹੀਂ ਹੈ ਜਿਸ ‘ਤੇ ਰੱਖੜੀ ਬੰਨ ਸਕਾਂ ਉਹ ਮੂੰਹ ਨਹੀਂ ਹੈ ਜਿਸ ਨੂੰ ਮਿੱਠਾ ਕਰਵਾ ਸਕਾਂ। ਉਹ ਭਰਾ ਨਹੀਂ ਹਠ ਜਿਸ ਦਾ ਮੱਥਾ ਚੁੰਮ ਸਕੇ ਉਹ ਭਰਾ ਨਹੀਂ ਜਿਸ ਨੂੰ ਗਲ ਨਾਲ ਲਾ ਸਕਾਂ’।

Related Post