ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਹੁਣ ਇਸ ਪੰਜਾਬੀ ਕਲਾਕਾਰ ਦਾ ਫੁੱਟਿਆ ਗੁੱਸਾ, ਵੀਡੀਓ ਕੀਤਾ ਸਾਂਝਾ

By  Shaminder July 10th 2020 05:23 PM

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਨੂੰ ਇੱਕ ਮਹੀਨਾ ਹੋਣ ਵਾਲਾ ਹੈ । ਇਸ ਮਾਮਲੇ ‘ਚ ਬੀਤੇ ਦਿਨ ਕਈ ਸੈਲੀਬ੍ਰੇਟੀਜ਼ ਖਿਲਾਫ ਦਾਇਰ ਕੀਤੀਆਂ ਪਟੀਸ਼ਨਾਂ ਨੂੰ ਬਿਹਾਰ ਦੀ ਸੀਜੀਐੱਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ । ਪਰ ਸੁਸ਼ਾਂਤ ਨੂੰ ਚਾਹੁਣ ਵਾਲੇ ਇਸ ਮਾਮਲੇ ਨੂੰ ਲੈ ਕੇ ਸੁਸ਼ਾਂਤ ਲਈ ਨਿਆਂ ਦੀ ਮੰਗ ਕਰ ਰਹੇ ਹਨ । ੳੇੁਨ੍ਹਾਂ ਵਿੱਚੋਂ ਹੀ ਇੱਕ ਹਨ ਤਰੁਨ ਖੰਨਾ ਜੋ ਸੁਸ਼ਾਂਤ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਰਹੇ ਹਨ ।

ਤਰੁਨ ਖੰਨਾ ਨੇ ਇਸ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ । ਦੱਸ ਦਈਏ ਕਿ ਤਰੁਨ ਖੰਨਾ ਹਿੰਦੀ ਸੀਰੀਅਲਸ ਅਤੇ ਫ਼ਿਲਮਾਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

https://www.instagram.com/p/CCT2wwqpXdB/

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਇਕ ਮਹੀਨਾ ਹੋਣ ਵਾਲਾ ਹੈ। ਇਸ ਇੱਕ ਮਹੀਨੇ ਵਿੱਚ ਪੁਲਿਸ ਦੁਆਰਾ 30 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ, ਪਰ ਸੁਸ਼ਾਂਤ ਦੇ ਇਸ ਚੁੱਕੇ ਹੋਏ ਕਦਮ ਤੱਕ ਪਹੁੰਚਣ ਦਾ ਕੋਈ ਠੋਸ ਕਾਰਨ ਨਹੀਂ ਪਤਾ ਚੱਲਿਆ।

https://www.instagram.com/p/CBaqWtGp6NL/

ਸ਼ੇਖਰ ਸੁਮਨ, ਕੰਗਨਾ ਰਣੌਤ ਤੋਂ ਲੈ ਕੇ ਰੂਪਾ ਗਾਂਗੁਲੀ ਅਤੇ ਰਤਨ ਰਾਜਪੂਤ ਵਰਗੇ ਸਿਤਾਰਿਆਂ ਤੋਂ ਬਾਅਦ ਹੁਣ ਟੀਵੀ ਅਭਿਨੇਤਾ ਖੰਨਾ ਵੀ ਸ਼ੁਸ਼ਾਤ ਦੀ ਮੌਤ ਬਾਰੇ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

 

Related Post