ਭੈਣਾਂ ਨੂੰ ਡੋਲੀ ਵਿੱਚ ਤੋਰਦੇ ਹੋਏ ਰੋ ਪਏ ਸਨ ਸੁਸ਼ਾਂਤ ਸਿੰਘ ਰਾਜਪੂਤ, ਸ਼ਵੇਤਾ ਸਿੰਘ ਕੀਰਤੀ ਦੇ ਵਿਆਹ ਦੀਆਂ ਵੀਡੀਓ ਆਈਆਂ ਸਾਹਮਣੇ

By  Rupinder Kaler August 25th 2020 10:17 AM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ ਸੁਲਝਾਉਣ ਲਈ ਸੀਬੀਆਈ ਲਗਤਾਰ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਉਹਨਾਂ ਦਾ ਪਰਿਵਾਰ ਲਗਾਤਾਰ ਇਸ ਗੁੱਥੀ ਨੂੰ ਸੁਲਝਾਉਣ ਲਈ ਸੋਸ਼ਲ ਮੀਡੀਆ ਤੇ ਗੁਹਾਰ ਲਗਾ ਰਿਹਾ ਹੈ ਇਸ ਸਭ ਦੇ ਚੱਲਦੇ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਦੇ ਰਿਸੈਪਸ਼ਨ ਦੀਆਂ ਕੁਝ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।

ਇਸ ਵੀਡੀਓ ਵਿੱਚ ਸੁਸ਼ਾਂਤ ਸਿੰਘ ਆਪਣੇ ਪਰਿਵਾਰ ਨਾਲ ਕਵਾਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸੁਸ਼ਾਂਤ ਆਪਣੀ ਭੈਣ ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/CESidj5FFsX/?utm_source=ig_embed

ਸੁਸ਼ਾਂਤ ਦੀਆਂ ਇਹਨਾਂ ਥਰੋਬੈਕ ਵੀਡੀਓ ਨੂੰ ਉਸ ਦੇ ਜੀਜੇ ਨੇ ਆਪਣੇ ਯੂਟਿਊਬ ਤੇ ਸ਼ੇਅਰ ਕੀਤਾ ਹੈ । ਇਸੇ ਤਰ੍ਹਾਂ ਸ਼ਵੇਤਾ ਸਿੰਘ ਨੇ ਵੀ ਆਪਣੇ ਇੰਸਟਾਗਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਵੇਤਾ ਇਮੋਸ਼ਨਲ ਦਿਖਾਈ ਦਿੱਤੀ ।

https://www.instagram.com/p/CESnLlTFSou/

Related Post