ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ‘ਚ ਏਮਸ ਡਾਕਟਰਾਂ ਨੇ ਚੁੱਕੇ ਸਵਾਲ, ਹੁਣ ਕਤਲ ਦੇ ਮਾਮਲੇ ‘ਚ ਹੋਵੇਗੀ ਜਾਂਚ

By  Shaminder August 26th 2020 06:51 PM

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਰਾਜ਼ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ । ਇਸ ਅਦਾਕਾਰ ਦੀ ਮੌਤ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ । ਹੁਣ ਏਮਸ ਦੇ ਡਾਕਟਰਾਂ ਨੇ ਅਦਾਕਾਰ ਦੀ ਪੋਸਟ ਮਾਰਟਮ ਰਿਪੋਰਟ ‘ਤੇ ਸਵਾਲ ਚੁੱਕੇ ਹਨ । ਡਾਕਟਰ ਸੁਧੀਰ ਗੁਪਤਾ ਦਾ ਕਹਿਣਾ ਹੈ ਕਿ ਅਦਾਕਾਰ ਦੀ ਪੋਸਟ ਮਾਰਟਮ ਰਿਪੋਰਟ ‘ਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਹਨ ।

https://www.instagram.com/p/B_y5I0iDxlF/

ਫੋਰੈਂਸਿਕ ਜਾਂਚ ਟੀਮ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟ ਮਾਰਟਮ ਰਿਪੋਰਟ 'ਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਹਨ। ਹੁਣ ਕਤਲ ਦੇ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ। ਸੁਸ਼ਾਂਤ ਦੀ ਲਾਸ਼ ਦਾ ਪੋਸਟ ਮਾਰਟਮ ਮੁੰਬਈ ਦੇ ਕੂਪਰ ਹਸਪਤਾਲ 'ਚ ਕੀਤਾ ਗਿਆ।

https://www.instagram.com/p/B-RWHFfDq22/

ਡਾ. ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸਾਨੂੰ ਮੈਡੀਕਲ ਮੌਤ ਜਾਂਚ ਲਈ ਲੋੜੀਂਦੀ ਜਾਣਕਾਰੀ ਦੀ ਜਰੂਰਤ ਹੈ, ਜਿਹੜੀ ਕਿ ਅਸੀਂ ਮੁੰਬਈ ਦੀ ਸਥਾਨਕ ਟੀਮ ਰਾਹੀਂ ਕੂਪਰ ਹਸਪਤਾਲ ਤੋਂ ਮੰਗੀ ਹੈ। ਸੀਬੀਆਈ ਨੇ ਏਮਜ਼ ਤੋਂਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਤੇ ਆਟੋਪਸੀ ਰਿਪੋਰਟ ਦੀ ਪੜਤਾਲ ਕਰਦਿਆਂ ਇਸ ਬਾਰੇ ਆਪਣੀ ਰਾਏ ਮੰਗੀ।

Related Post