ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਸੀਬੀਆਈ ਜਾਂਚ ਨੂੰ ਕੇਂਦਰ ਸਰਕਾਰ ਨੇ ਕੀਤਾ ਸਵੀਕਾਰ

By  Shaminder August 5th 2020 05:24 PM -- Updated: August 5th 2020 05:43 PM

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਜੋ ਹਰ ਕਿਸੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ । ਕੇਂਦਰ ਸਰਕਾਰ ਨੇ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ ।ਕੇਂਦਰ ਦੇ ਵਕੀਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ, 'ਬਿਹਾਰ ਨੇ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਹੈ। ਕੇਂਦਰ ਨੇ ਇਸ ਨੂੰ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਇਸ ਤਬਾਦਲੇ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਦੀ ਜ਼ਰੂਰਤ ਨਹੀਂ'।

https://www.instagram.com/p/B26qzgHjgrm/

ਦੱਸ ਦੇਈਏ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਦੋ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ। ਇਸ ਤੋਂ ਪਹਿਲਾਂ ਰੀਆ ਚੱਕਰਵਰਤੀ ਦੀ ਪਟੀਸ਼ਨ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਕੀਤੀ ਜਾ ਚੁੱਕੀ ਹੈ, ਜਿਸ ਵਿੱਚ ਰੀਆ ਨੇ ਉਸ ਖਿਲਾਫ ਕੇਸ ਨੂੰ ਪਟਨਾ ਤੋਂ ਮੁੰਬਈ ਤਬਦੀਲ ਕਰਨ ਦੀ ਮੰਗ ਕੀਤੀ ਸੀ।

https://www.instagram.com/p/B1csz7FDyf2/

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਬਿਹਾਰ ਪੁਲਿਸ ਵਿਚ ਰੀਆ ਖ਼ਿਲਾਫ਼ ਕਈ ਗੰਭੀਰ ਦੋਸ਼ ਲਾਉਂਦਿਆਂ ਕੇਸ ਦਾਇਰ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਲਈ ਕੇਂਦਰ ਨੂੰ ਬਿਹਾਰ ਸਰਕਾਰ ਦੀ ਸਿਫਾਰਸ਼ ਦੌਰਾਨ ਐਡਵੋਕੇਟ ਅਜੈ ਕੁਮਾਰ ਅਗਰਵਾਲ ਤੇ ਮੁੰਬਈ ਸਥਿਤ ਲਾਅ ਦੇ ਵਿਦਿਆਰਥੀ ਦਵੇਂਦਰ ਦੇਵਤੇਨ ਦੂਬੇ ਨੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ।

https://www.instagram.com/p/Bv8PUIDF8O9/

Related Post