ਪਿਛਲੇ ਹਫਤੇ ਕੇਂਦਰ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਸੀ । ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਹਰ ਇੱਕ ਨੇ ਇਸ ਫੈਸਲੇ ਦਾ ਸਵਾਗਤ ਕੀਤਾ । ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਵੀ ਇਸ ਫੈਸਲੇ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ, ਇਹਨਾਂ ਮਸ਼ਹੂਰ ਹਸਤੀਆਂ ਵਿੱਚੋਂ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਇੱਕ ਹੈ । ਨੀਰੂ ਬਾਜਵਾ ਨੇ ਆਪਣਾ ਸਮਰਥਨ ਦੇਣ ਲਈ ਆਪਣੇ ਟਵਿੱਟਰ ਹੈਂਡਲ ਦੀ ਵਰਤੋਂ ਕੀਤੀ ਹੈ ।
https://twitter.com/neerubajwa/status/1293796414980370433
ਉਸ ਨੇ ਟਵੀਟ ਕਰਕੇ ਲਿਖਿਆ ਹੈ #ਛਭੀਢੋਰਸ਼ਸ਼੍ਰ’. ਨੀਰੂ ਬਾਜਵਾ ਨੇ ਕੋਈ ਲੰਮਾ ਨੋਟ ਨਹੀਂ ਲਿਖਿਆ ਉਸ ਨੇ ਸਿਰਫ ਹੈਸ਼ਟੈਗ ਦੀ ਹੀ ਵਰਤੋ ਕਰਦੇ ਹੋਏ ਆਪਣਾ ਸਮਰਥਨ ਜਤਾਇਆ ਹੈ ।
https://www.instagram.com/p/CD3Kpd_B-Oz/
ਨੀਰੂ ਬਾਜਵਾ ਦੇ ਇਸ ਟਵੀਟ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਵੀ ਇਸ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਹਨਾਂ ਦੇ ਪ੍ਰਸ਼ੰਸਕ ਵੀ ਲਗਾਤਾਰ ਰੀਟਵੀਟ ਕਰਕੇ ਨੀਰੂ ਬਾਜਵਾ ਦਾ ਸਮਰਥਨ ਕਰ ਰਹੇ ਹਨ ।
https://www.instagram.com/p/CDzG3CDBmRm/