ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੇ ਇਸ ਤਰ੍ਹਾਂ ਬਾਲੀਵੁੱਡ ਸਿਤਾਰਿਆਂ ਦੇ ਦੋਗਲੇ ਚਿਹਰੇ ਦੀ ਪੋਲ ਖੋਲੀ …!

By  Rupinder Kaler June 15th 2020 03:05 PM

ਸੁਸ਼ਾਂਤ ਸਿੰਘ ਰਾਜਪੂਤ ਨਹੀਂ ਰਹੇ , 14 ਜੂਨ ਨੂੰ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀ । 34 ਸਾਲ ਦਾ ਸੁਸ਼ਾਂਤ ਸਿੰਘ ਰਾਜਪੂਤ ਵਧੀਆ ਅਦਾਕਾਰ ਤੇ ਚੰਗਾ ਇਨਸਾਨ ਸੀ । ਪੁਲਿਸ ਦਾ ਕਹਿਣਾ ਹੈ ਕਿ ਉਹ ਕੁਝ ਮਹੀਨਿਆਂ ਤੋਂ ਡਿਪ੍ਰੈਸ਼ਨ ਵਿੱਚ ਸੀ ਜਿਸ ਕਰਕੇ ਉਸ ਨੇ ਅਜਿਹਾ ਕਦਮ ਉਠਾਇਆ । ਸੁਸ਼ਾਂਤ ਦੀ ਮੌਤ ਤੋਂ ਬਾਅਦ ਕਈ ਫ਼ਿਲਮੀ ਹਸਤੀਆਂ ਤੇ ਸਿਆਸੀ ਲੀਡਰਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ । ਇਸ ਸਭ ਦੇ ਚਲਦੇ ਫ਼ਿਲਮਕਾਰ ਤੇ ਅਦਾਕਾਰ ਨਿਖਿਲ ਦਿਵੇਦੀ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ ਜਿਸ ਨੇ ਫ਼ਿਲਮੀ ਸਿਤਾਰਿਆਂ ਦੇ ਦੋਗਲੇ ਚਿਹਰੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ।

https://www.instagram.com/p/CAcOtcdjia7/

ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਨਿਖਿਲ ਨੇ ਕਿਹਾ ਹੈ ‘ਕਈ ਵਾਰ ਮੇਰੇ ਕੋਲੋਂ ਸਾਡੀ ਫ਼ਿਲਮ ਇੰਡਸਟਰੀ ਦੀ ਹਿਪੋਕ੍ਰੇਸੀ ਸਹਿਨ ਨਹੀਂ ਹੁੰਦੀ । ਵੱਡੇ ਵੱਡੇ ਲੋਕ ਕਹਿ ਰਹੇ ਹਨ ਕਿ ਮੈਨੂੰ ਸੁਸ਼ਾਂਤ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਸੀ । ਕਮ ਆਨ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ, ਤੇ ਇਸੇ ਵਜ੍ਹਾ ਕਰਕੇ ਉਸ ਦਾ ਕਰੀਅਰ ਥੱਲੇ ਚਲਾ ਗਿਆ । ਇਸ ਕਰਕੇ ਚੁੱਪ ਰਹੋ, ਕੀ ਤੁਸੀਂ ਇਮਰਾਨ ਖ਼ਾਨ, ਅਭੈ ਦਿਓਲ ਅਤੇ ਹੋਰ ਲੋਕਾਂ ਦੇ ਸੰਪਰਕ ਵਿੱਚ ਹੋ ।

https://twitter.com/Nikhil_Dwivedi/status/1272160167912759296

ਪਰ ਪਹਿਲਾਂ ਜਦੋਂ ਉਹਨਾਂ ਦਾ ਚੰਗਾ ਸਮਾਂ ਸੀ ਤੁਸੀਂ ਸਾਰੇ ਉਹਨਾਂ ਦੇ ਨਾਲ ਸੀ’ । ਸੈਲੀਬ੍ਰਿਟੀ ਹੇਅਰ ਸਟਾਈਲਿਸਟ ਸਪਨਾ ਭਾਵਨਾਨੀ ਨੇ ਵੀ ਇਸ ਤਰ੍ਹਾਂ ਦੀ ਗੱਲ ਕਹੀ ਹੈ ਉਹਨਾਂ ਨੇ ਲਿਖਿਆ ‘ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਸੁਸ਼ਾਂਤ ਰਾਜਪੂਤ ਪਿਛਲੇ ਕੁਝ ਸਾਲਾਂ ਤੋਂ ਮੁਸ਼ਕਿਲ ਵਿੱਚ ਸੀ ।

https://twitter.com/sapnabhavnani/status/1272135354988945414

ਇੰਡਸਟਰੀ ਵਿੱਚ ਕੋਈ ਵੀ ਉਸ ਵਾਸਤੇ ਖੜਾ ਨਹੀਂ ਹੋਇਆ । ਨਾ ਹੀ ਕਿਸੇ ਨੇ ਉਸ ਵੱਲ ਮਦਦ ਦਾ ਹੱਥ ਵਧਾਇਆ । ਅੱਜ ਉਸ ਬਾਰੇ ਲਿਖਣਾ, ਇਹ ਦੱਸਦਾ ਹੈ ਕਿ ਇੰਡਸਟਰੀ ਅਸਲ ਵਿੱਚ ਕਿੰਨੀ ਖੋਖਲੀ ਹੈ । ਤੁਹਾਡਾ ਇੱਥੇ ਕੋਈ ਦੋਸਤ ਨਹੀਂ ਹੈ । ਤੁਹਾਨੂੰ ਸ਼ਾਂਤੀ ਮਿਲੇ’।

Related Post