ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਸੜਕਾਂ ‘ਤੇ ਲੱਗੇ ਹੋਰਡਿੰਗ

By  Shaminder July 27th 2020 03:45 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ । ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ । ਪ੍ਰਸ਼ੰਸਕ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ । ਹੁਣ ਕੁਝ ਹੋਰਡਿੰਗ ਵਾਇਰਲ ਹੋ ਰਹੇ ਨੇ । ਜਿਸ ‘ਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ । ਇਸ ਨੂੰ ਅਦਾਕਾਰ ਦੇ ਪ੍ਰਸ਼ੰਸਕ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇੱਹ ਹੋਰਡਿੰਗ ਦਿੱਲੀ ਦੀਆਂ ਸੜਕਾਂ ‘ਤੇ ਲਗਾਏ ਗਏ ਹਨ ।

ssr ssr

ਦਰਅਸਲ, ਤਸਵੀਰ 'ਚ ਦਿਖਾਈ ਦੇ ਰਿਹਾ ਹੈ ਕਿ ਕਿਸੇ ਫੈਨ ਨੇ ਸੜਕਾਂ 'ਤੇ ਹੋਰਡਿੰਗ ਲੱਗਾ ਦਿੱਤੇ ਹਨ। ਇਸ ਹੋਰਡਿੰਗ ਰਾਹੀਂ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਪੋਸਟ 'ਚ ਰਵੀ ਤਿਵਾਰੀ ਦਾ ਨਾਂ ਲਿਖਿਆ ਹੋਇਆ ਹੈ।

https://www.instagram.com/p/B_y5I0iDxlF/

ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੋਸਟਰ ਦਿੱਲੀ ਦੀ ਸੜਕਾਂ 'ਤੇ ਲਗਾਏ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਹ ਤਸਵੀਰ 'ਦਿਲ ਬੇਚਾਰਾ' ਦੇ ਰਿਲੀਜ਼ ਤੋਂ ਬਾਅਦ ਵਾਇਰਲ ਹੋਣੀ ਸ਼ੁਰੂ ਹੋ ਗਈ ਹੈ।ਗੌਰਤਲਬ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਸੀਬੀਆਈ ਜਾਂਚ ਦੀ ਮੰਗ ਸ਼ੁਰੂ ਤੋਂ ਹੋ ਰਹੀ ਹੈ। ਨਾ ਸਿਰਫ਼ ਫੈਨਜ਼, ਬਲਕਿ ਕਈ ਸੈਲੇਬਸ ਵੀ ਇਸ ਮਾਮਲੇ 'ਚ ਐਕਟਿਵ ਹੋਏ ਹਨ। ਕੰਗਨਾ ਰਣੌਤ ਲਗਾਤਾਰ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਹੈ।

Related Post