ਕੈਲੀਫੋਰਨੀਆ 'ਚ ਲੱਗੇ ਸੁਸ਼ਾਂਤ ਸਿੰਘ ਰਾਜਪੂਤ ਦੇ ਜਸਟਿਸ ਲਈ ਬੋਰਡ, ਭੈਣ ਨੇ ਸ਼ੇਅਰ ਕੀਤੇ ਵੀਡੀਓ

By  Shaminder August 8th 2020 01:10 PM

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ‘ਚ ਸੀਬੀਆਈ ਜਾਂਚ ਚੱਲ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਦੀ ਗਰਲ ਫ੍ਰੈਂਡ ਰੀਆ ਚੱਕਰਵਰਤੀ ਅਤੇ ਉਸਦੇ ਭਰਾ ਤੋਂ ਵੀ ਈਡੀ ਨੇ ਪੁੱਛਗਿੱਛ ਕੀਤੀ ਹੈ । ਹੁਣ ਇਸ ਮਾਮਲੇ ‘ਚ ਇੱਕ ਤੋਂ ਬਾਅਦ ਇੱਕ ਕਈ ਰਾਜ਼ ਖੁੱਲ ਰਹੇ ਨੇ । ਇਸ ਦੇ ਨਾਲ ਹੀ ਸੁਸ਼ਾਂਤ ਦੇ ਫੈਨਸ ਵੱਲੋਂ ਵੀ ਇਸ ਮਾਮਲੇ ‘ਚ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ।

https://www.instagram.com/p/CDmkWAJlzxb/

ਹੁਣ ਕੈਲੀਫੋਰਨੀਆ ਦੇ ਵਿੱਚ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ।ਸੁਸ਼ਾਂਤ ਦੀ ਭੈਣ ਨੇ ਸੜਕਾਂ ‘ਤੇ ਲੱਗੇ ਸਾਈਨ ਬੋਰਡ ਨੂੰ ਸਾਂਝਾ ਕੀਤਾ ਹੈ । ਜਿਸ ‘ਚ ਸੁਸ਼ਾਂਤ ਲਈ ਨਿਆਂ ਦੀ ਮੰਗ ਕੀਤੀ ਗਈ ਹੈ ।ਜ਼ਿਕਰਯੋਗ ਹੈ ਕਿ ਅਦਾਕਾਰ ਦੀ ਭੈਣ ਸ਼ਵੇਤਾ, ਸੁਸ਼ਾਂਤ ਦੇ ਸੁਸਾਈਡ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਤੇ ਲਗਾਤਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿਆਂ ਦਿਵਾਉਣ ਤੇ ਕੇਸ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕਰ ਰਹੀ ਹੈ।

https://www.instagram.com/p/CDmbv8BFW1W/

ਉਨ੍ਹਾਂ ਨੇ ਵੀਡੀਓ ਤੇ ਤਸਵੀਰ ਸ਼ੇਅਰ ਕੀਤੀ ਹੈ ਜਿਨ੍ਹਾਂ ਦੇ ਕੈਲੀਫੋਰਨੀਆ ਦਾ ਹੋਣ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਦਿਖ ਰਿਹਾ ਹੈ ਕਿ ਸੜਕ ਕਿਨਾਰੇ ਲੱਗੇ ਬੋਰਡਜ਼ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਫੋਟੋ ਲੱਗੀ ਹੈ ਜਿਨ੍ਹਾਂ 'ਚ ਲਿਖਿਆ ਗਿਆ ਹੈ- ##Justice For Sushant Singh Rajput।  ਨਾਲ ਹੀ ਉਨ੍ਹਾਂ ਦਾ ਬਰਥ ਯੀਅਰ ਤੇ 2020 ਵੀ ਲਿਖਿਆ ਗਿਆ ਹੈ।

Related Post