ਸੁਸ਼ਾਂਤ ਸਿੰਘ ਰਾਜਪੂਤ ਦਾ ਕੁੱਤਾ ਅੱਜ ਵੀ ਆਪਣੇ ਮਾਲਿਕ ਦਾ ਕਰ ਰਿਹਾ ਹੈ ਇੰਤਜ਼ਾਰ, ਵੀਡੀਓ ਹੋ ਰਿਹਾ ਵਾਇਰਲ

By  Shaminder August 7th 2020 05:54 PM

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ।ਪਰ ਉਨ੍ਹਾਂ ਦੀ ਮੌਤ ਦੀ ਗੁੱਥੀ ਹਾਲੇ ਤੱਕ ਸੁਲਝ ਨਹੀਂ ਸਕੀ ਹੈ । ਪਰ ਹਾਲੇ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਇਸ ਗਮ ਚੋਂ ੳੁੱਭਰ ਨਹੀਂ ਸਕੇ ਹਨ । ਇਸ ਦੇ ਨਾਲ ਹੀ ਸੁਸ਼ਾਂਤ ਦਾ ਪੈੱਟ ਡੌਗ ‘ਫਜ’ ਵੀ ਸਦਮੇ ‘ਚ ਹੈ । ਜੋ ਸੁਸ਼ਾਂਤ ਦੇ ਆਉਣ ਦੀ ਰਾਹ ਹਰ ਰੋਜ਼ ਵੇਖਦਾ ਹੈ । ਪਰ ਸੁਸ਼ਾਂਤ ਉਸਨੂੰ ਕਿਤੇ ਵੀ ਵਿਖਾਈ ਨਹੀਂ ਦਿੰਦੇ ।

https://www.instagram.com/p/CDjRPzvh_3Z/?utm_source=ig_embed

‘ਫਜ’ ਦਾ ਇੱਕ ਹੋਰ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਕਾਫੀ ਉਦਾਸ ਲੱਗ ਰਿਹਾ ਹੈ । ਅਦਾਕਾਰ ਇਸ ਪੈੱਟ ਡੌਗ ਨਾਲ ਬੱਚਿਆਂ ਵਾਂਗ ਪਿਆਰ ਕਰਦਾ ਸੀ । ‘ਫਜ’ ਇਸ ਵੇਲੇ ਅਦਾਕਾਰ ਦੇ ਫਾਰਮ ਹਾਊਸ ‘ਤੇ ਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

https://www.instagram.com/p/CDapudcBpv5/

ਦੱਸ ਦਈਏ ਕਿ ਅਦਾਕਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਪਰ ਉਸ ਦੇ ਪਿਤਾ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਜਿਸ ਤੋਂ ਬਾਅਦ ਇਸ ਮਾਮਲੇ ‘ਚ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ ।

Related Post