ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਸਲਮਾਨ ਖ਼ਾਨ, ਕਰਣ ਜੌਹਰ ਸਣੇ ਹੋਰਨਾਂ ਖਿਲਾਫ ਪਟੀਸ਼ਨਾਂ ਖਾਰਿਜ

By  Shaminder July 9th 2020 06:44 PM

ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਤੋਂ ਬਾਅਦ ਬਾਲੀਵੁੱਡ ‘ਚ ਨੈਪੋਟਿਜ਼ਮ ਦ ਮੁੱਦਾ ਛਾਇਆ ਰਿਹਾ ਹੈ । ਇਸ ਮਾਮਲੇ ‘ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੂੰ ਜਿੰਮੇਵਾਰ ਦੱਸਿਆ ਗਿਆ । ਜਿਸ ਤੋਂ ਬਾਅਦ ਇਨ੍ਹਾਂ ਹਸਤੀਆਂ ਖਿਲਾਫ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ । ਪਰ ਸੀਜੇਐੱਮ ਕੋਰਟ ਨੇ ਇਨ੍ਹਾਂ ਹਸਤੀਆਂ ਦੇ ਖਿਲਾਫ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਨ੍ਹਾਂ ਹਸਤੀਆਂ ਨੇ ਰਾਹਤ ਦਾ ਸਾਹ ਲਿਆ ਹੈ ।

https://www.instagram.com/p/CAcOtcdjia7/

ਅਦਾਲਤ ਨੇ ਇਸ ਵਿਸ਼ੇ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੱਸਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੀਜੇਐਮ ਕੋਰਟ ਦੇ ਫੈਸਲੇ ਨਾਲ ਮੁਲਜ਼ਮ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ, ਕਰਨ ਜੌਹਰ, ਏਕਤਾ ਕਪੂਰ ਤੇ ਅਦਾਕਾਰ ਸਲਮਾਨ ਖਾਨ, ਰੀਆ ਚੱਕਰਵਰਤੀ ਤੇ ਕ੍ਰਿਤੀ ਸਨਨ ਨੂੰ ਰਾਹਤ ਮਿਲੀ ਹੈ।

https://www.instagram.com/p/CB7etPalGDQ/

3 ਜੁਲਾਈ ਨੂੰ ਕੇਸ ਦੀ ਸੁਣਵਾਈ ਦੌਰਾਨ ਸਲਮਾਨ ਖਾਨ ਦੇ ਵਕੀਲ ਐਨਕੇ ਅਗਰਵਾਲ ਅਦਾਲਤ ਵਿੱਚ ਪੇਸ਼ ਹੋਏ ਤੇ ਵਕਾਲਤਨਾਮਾ ਦਾਇਰ ਕੀਤਾ। ਹਾਲਾਂਕਿ, ਪਟੀਸ਼ਨਰ ਨੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਸਮੀਖਿਆ ਪਟੀਸ਼ਨ ਦਾਇਰ ਕਰਨਗੇ।

https://www.instagram.com/p/CBH_dUjAzTN/

17 ਜੂਨ ਨੂੰ ਐਡਵੋਕੇਟ ਸੁਧੀਰ ਓਝਾ ਨੇ ਬਾਲੀਵੁੱਡ ਫਿਲਮ ਨਿਰਮਾਤਾ ਕਰਨ ਜੌਹਰ, ਸਲਮਾਨ ਖਾਨ, ਏਕਤਾ ਕਪੂਰ, ਸੰਜੇ ਲੀਲਾ ਬੰਸਾਲੀ ਸਮੇਤ ਹੋਰ ਬਾਲੀਵੁੱਡ ਦਿੱਗਜਾਂ ਦੇ ਵਿਰੁੱਧ ਬਿਹਾਰ ਦੀ ਮੁਜ਼ੱਫਰਪੁਰ ਅਦਾਲਤ ਵਿੱਚ ਧਾਰਾ 306, 109, 504 ਤੇ 506 ਦੇ ਤਹਿਤ ਕੇਸ ਦਰਜ ਕਰਵਾਇਆ ਸੀ।

Related Post