ਸੁਸ਼ਾਂਤ ਰਾਜਪੂਤ ਦੀ ਮੌਤ ਦਾ ਸਮਾਂ ਕਿਸ ਤਰ੍ਹਾਂ ਪਹਿਲਾਂ ਹੀ ਹੋ ਗਿਆ ਸੀ ਤੈਅ, ਪੁਲਿਸ ਕਰ ਰਹੀ ਹੈ ਜਾਂਚ

By  Rupinder Kaler July 1st 2020 12:38 PM

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਆਏ ਦਿਨ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਹਨ । ਦਰਅਸਲ ਸੁਸ਼ਾਂਤ ਵੱਲੋਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਵਿਕੀਪੀਡੀਆ ਪੇਜ ਹਿਸਟਰੀ 'ਤੇ 8 ਵੱਜ ਕੇ 59 ਮਿੰਟ 'ਤੇ ਉਨ੍ਹਾਂ ਦੇ ਆਤਮ ਹੱਤਿਆ ਕਰਨ ਦੀ ਜਾਣਕਾਰੀ ਅਪਡੇਟ ਹੋ ਗਈ ਸੀ।ਇਹ ਕਿਵੇਂ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਸਾਇਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਵਿਕੀਪੀਡੀਆ ਪੇਜ ਦੇ ਤੱਥ ਵੈਰੀਫਾਈ ਕਰਨਾ ਚਾਹੁੰਦੀ ਹੈ।

ਪੰਚਨਾਮਾ ਤੇ ਪੋਸਟਮਾਰਟਮ ਤੋਂ ਇਹ ਪਤਾ ਲੱਗਦਾ ਹੈ ਕਿ ਸੁਸ਼ਾਂਤ ਰਾਜਪੂਤ ਦੀ ਮੌਤ ੋਂ ਪਹਿਲਾਂ ਕਰੀਬ 9 ਵੱਜ ਕੇ 30 ਮਿੰਟ 'ਤੇ ਬਾਹਰ ਆਏ ਸਨ। ਉਨ੍ਹਾਂ ਨੇ ਜੂਸ ਪੀਤਾ ਤੇ 10 ਵਜੇ ਦੇ ਕਰੀਬ ਵਾਪਸ ਆਪਣੇ ਕਮਰੇ 'ਚ ਗਏ।ਅਜਿਹੇ 'ਚ ਵਿਕੀਪੀਡੀਆ ਤੇ ਸੁਸ਼ਾਂਤ ਦੀ ਖੁਦਕੁਸ਼ੀ ਦੀ ਜਾਣਕਾਰੀ ਪਹਿਲਾਂ ਕਿਵੇਂ ਅਪਡੇਟ ਹੋਈ? ਇਸ ਬਾਰੇ ਸਵਾਲ ਚੁੱਕੇ ਜਾ ਰਹੇ ਹਨ।

https://www.instagram.com/p/CCFHnNiFsFq/

ਪੁਲਿਸ ਦੇ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਸਾਇਬਰ ਸੈੱਲ ਤੋਂ ਜਾਣਕਾਰੀ ਮਿਲੀ ਕਿ ਵਿਕੀਪੀਡੀਆ ਯੂਟੀਸੀ ਟਾਇਮਲਾਈਨ ਫੌਲੋ ਕਰਦਾ ਹੈ। ਇਹ ਇੰਟਰਨੈਸ਼ਨਲ ਸਟੈਂਡਰਸ ਟਾਇਮਲਾਈਨ ਤੋਂ ਕਰੀਬ ਸਾਢੇ ਪੰਜ ਘੰਟੇ ਪਿੱਛੇ ਹੈ। ਇਸ ਤੱਥ ਨੂੰ ਵੈਰੀਫਾਈ ਕੀਤਾ ਗਿਆ ਜਿਸ 'ਚ ਪਤਾ ਲੱਗਿਆ ਕਿ ਵਿਕੀਪੀਡੀਆ 'ਤੇ ਹੋਈ ਅਪਡੇਟ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ।

https://www.instagram.com/p/CCFHhhJFaJs/

Related Post