ਹਰ ਮਨੁੱਖ ਨੂੰ ਸਿੱਖੀ ਸਿਧਾਤਾਂ 'ਤੇ ਚੱਲਣ ਦਾ ਸੰਦੇਸ਼ ਦਿੰਦੇ ਸਨ ਸੁਸ਼ਮਾ ਸਵਰਾਜ, ਵਾਇਰਲ ਹੋ ਰਿਹਾ ਹੈ ਪੁਰਾਣਾ ਵੀਡੀਓ 

By  Rupinder Kaler August 7th 2019 02:01 PM

ਭਾਜਪਾ ਪਾਰਟੀ ਦੀ ਵੱਡੀ ਆਗੂ ਸੁਸ਼ਮਾ ਸਵਰਾਜ ਦਾ ਮੰਗਲਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 67 ਸਾਲ ਸੀ। ਸੁਸ਼ਮਾ ਸਵਾਰਜ ਦੇ ਦਿਹਾਂਤ ਤੋਂ ਹਰ ਕੋਈ ਦੁਖੀ ਹੈ। ਪੀਐੱਮ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਹੁਲ ਗਾਂਧੀ ਸਮੇਤ ਦੇਸ਼-ਦੁਨੀਆ ਦੇ ਆਗੂਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਉਹਨਾਂ ਨੇ ਜੋ ਕੰਮ ਕੀਤੇ ਉਹ ਆਪਣੇ ਆਪ ਵਿੱਚ ਮਿਸਾਲ ਹਨ ।

https://twitter.com/ANI/status/1158998868387934209

ਇਸ ਅਹੁਦੇ ਤੇ ਰਹਿ ਕੇ ਉਹਨਾਂ ਨੇ ਅਜਿਹੇ ਕੰਮ ਕੀਤੇ ਜਿਹੜੇ ਹਰ ਮਨੁੱਖ ਲਈ ਸਬਕ ਸਨ । ਉਹਨਾਂ ਦੇ ਇਹਨਾਂ ਕੰਮਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਸਿੱਖ ਧਰਮ ਵਿੱਚ ਆਸਥਾ ਸੀ । ਉਹਨਾਂ ਦੇ ਦਿਹਾਂਤ ਤੇ ਇੱਕ ਪੁਰਾਣੀ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ ਵਿੱਚ ਉਹ ਗੁਰੂ ਨਾਨਕ ਦੇਵ ਜੀ ਦੇ 55੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਸੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਹਨ । ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ।ਉਹਨਾਂ ਦੇ ਦੱਸੇ ਮੁਤਾਬਿਕ ਸਾਨੂੰ ਭਾਈਚਾਰਕ ਸਾਂਝ ਤੇ ਮਨੁੱਖਤਾ ਦੀ ਸੇਵਾ ਲਈ ਕੰਮ ਕਰਨਾ ਚਾਹੀਦਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਮਾ ਸਵਰਾਜ ਨੇ ਵਿਦੇਸ਼ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਅਜਿਹੇ ਹੀ ਕੁਝ ਕੰਮ ਕੀਤੇ ਜਿਹੜੇ ਵਿਸ਼ਵ ਦੇ ਦੇਸ਼ਾਂ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ।

Related Post